ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

17th Lok Sabha Results, Punjab LIVE: ਕਾਂਗਰਸ 8, ਅਕਾਲੀ 4 ਤੇ ਆਪ 1 'ਤੇ ਅੱਗੇ

ਗੁਰਦਾਸਪੁਪਰ ਸੀਟ ਦੇ ਉਮੀਦਵਾਰ ਸੁਨੀਲ ਜਾਖੜ ਤੇ ਸੰਨੀ ਦਿਓਲ

ਅੱਜ 17ਵੀਂ ਲੋਕ ਸਭਾ ਲਈ ਐੱਮਪੀਜ਼ ਦੀ ਚੋਣ ਹੋ ਰਹੀ ਹੈ। ਦੇਸ਼ ਵਿੱਚ ਵੋਟਾਂ ਸੱਤ ਗੇੜਾਂ ਵਿੱਚ ਮੁਕੰਮਲ ਹੋਈਆਂ ਸਨ। ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋ ਚੁੱਕੀ ਹੈ। ਪਹਿਲੇ ਰੁਝਾਨਾਂ ਵਿੱਚ ਕਾਂਗਰਸ ਪਾਰਟੀ 8 ਸੀਟਾਂ, ਸ਼੍ਰੋਮਣੀ ਅਕਾਲੀ ਦਲ–ਭਾਜਪਾ ਗੱਠਜੋੜ 4 ਸੀਟਾਂ ਤੇ ਇੱਕ ਸੀਟ ਉੱਤੇ ਆਮ ਆਦਮੀ ਪਾਰਟੀ ਅੱਗੇ ਚੱਲ ਰਹੇ ਹਨ।

 

 

ਆਓ ਨਤੀਜੇ ਆਉਣ ਤੋਂ ਪਹਿਲਾਂ ਪੰਜਾਬ ਦੇ ਕੁਝ ਬਹੁ–ਚਰਚਿਤ ਉਮੀਦਵਾਰਾਂ ਤੇ ਉਨ੍ਹਾਂ ਦੇ ਹਲਕਿਆਂ ਬਾਰੇ ਜਾਣ ਲਈਏ।

 

ਪੰਜਾਬ ਦੀ ਅੰਮ੍ਰਿਤਸਰ ਸੀਟ ਉੱਤੇ ਸਭ ਤੋਂ ਵੱਧ 30 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਸਭ ਤੋਂ ਘੱਟ 8 ਉਮੀਦਵਾਰ ਹੁਸ਼ਿਆਰਪੁਰ ਵਿੱਚ ਸਨ। ਇਨ੍ਹਾਂ ’ਚੋਂ ਹੀ ਪੰਜਾਬ ਦੇ ਸਿਰਫ਼ 13 ਸੰਸਦ ਮੈਂਬਰ ਚੁਣੇ ਜਾਣਗੇ, ਜੋ ਨਵੀਂ ਦਿੱਲੀ ’ਚ ਜਾ ਕੇ 17ਵੀਂ ਲੋਕ ਸਭਾ ਦਾ ਗਠਨ ਕਰਨਗੇ।

 

 

ਉੱਧਰ ਚੰਡੀਗੜ੍ਹ ਦੀ ਇੱਕ ਲੋਕ ਸਭਾ ਸੀਟ ਲਈ ਕਾਂਗਰਸ ਦੇ ਪਵਨ ਬਾਂਸਲ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕਿਰਨ ਖੇਰ ਅਤੇ ਆਮ ਆਦਮੀ ਪਾਰਟੀ ਦੇ ਹਰਮੋਹਨ ਧਵਨ ਚੋਣ ਮੈਦਾਨ ’ਚ ਹਨ।

 

 

ਪੰਜਾਬ ਵਿੱਚ ਕੁੱਲ 2 ਕਰੋੜ 7 ਲੱਖ 81 ਹਜ਼ਾਰ 211 ਵੋਟਰ ਹਨ ਤੇ ਉਨ੍ਹਾਂ ਲਈ ਪੰਜਾਬ ਰਾਜ ਵਿੱਚ 23,213 ਪੋਲਿੰਗ ਸਟੇਸ਼ਨ ਕਾਇਮ ਕੀਤੇ ਗਏ ਸਨ। 42,689 ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ VVPATs ਦੇ ਇੰਤਜ਼ਾਮ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਕੀਤੇ ਗਏ ਸਨ।

 

 

ਐਤਕੀਂ 3 ਲੱਖ 94 ਹਜ਼ਾਰ 780 ਅਜਿਹੇ ਨਵੇਂ ਵੋਟਰ ਵੀ ਸਨ, ਜਿਹੜੇ ਪਹਿਲੀ ਵਾਰ ਵੋਟ ਪਾ ਸਕਦੇ ਸਨ।

 

 

ਪੰਜਾਬ ਦੇ ਕੁਝ ਪ੍ਰਮੁੱਖ ਉਮੀਦਵਾਰ

ਭਾਜਪਾ ਉਮੀਦਵਾਰ ਤੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ (ਹਲਕਾ ਗੁਰਦਾਸਪੁਰ) ਵਿਚਾਲੇ ਮੁਕਾਬਲਾ ਬੇਹੱਦ ਦਿਲਚਸਪ ਮੰਨਿਆ ਜਾ ਰਿਹਾ ਹੈ। ਦਿਓਲ ਤੇ ਜਾਖੜ ਪਰਿਵਾਰ ਵਿਚਾਲੇ ਪੁਰਾਣੇ ਮਜ਼ਬੂਤ ਸਬੰਧਾਂ ਦੇ ਬਾਵਜੂਦ ਦੋਵੇਂ ਉਮੀਦਵਾਰਾਂ ਵਿਚਾਲੇ ਬਹੁਤ ਤੀਖਣ ਬਣਿਆ ਹੋਇਆ ਹੈ।

 

 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ (ਫ਼ਿਰੋਜ਼ਪੁਰ) ਵਿਚਾਲੇ ਵੀ ਮੁਕਾਬਲਾ ਬਹੁ–ਚਰਚਿਤ ਰਿਹਾ ਹੈ। ਸ੍ਰੀ ਘੁਬਾਇਆ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸਨ।

 

 

ਕੇਂਦਰੀ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ, ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ (ਬਠਿੰਡਾ) ਉੱਤੇ ਵੀ ਵੋਟਾਂ ਦੀ ਗਿਣਤੀ ਦੌਰਾਨ ਸਭ ਦੀ ਨਜ਼ਰ ਰਹੇਗੀ।

 

 

ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਅਤੇ ਪੰਜਾਬ ਡੈਮੋਕ੍ਰੈਟਿਕ ਪਾਰਟੀ ਦੇ ਡਾ. ਧਰਮਵੀਰ ਗਾਂਧੀ (ਪਟਿਆਲਾ), ਆਮ ਆਦਮੀ ਪਾਰਟੀ ਦੇ ਮੁਖੀ ਭਗਵੰਤ ਮਾਨ, ਕਾਂਗਰਸ ਦੇ ਕੇਵਲ ਸਿੰਘ ਢਿਲੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਪੰਜਾਬੀ ਦੇ ਲੋਕ–ਗਾਇਕ ਤੇ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਜੱਸੀ ਜਸਰਾਜ (ਸੰਗਰੂਰ), ਸ਼੍ਰੋਮਣੀ ਅਕਾਲੀ ਦਲ ਦੇ ਬੀਬੀ ਜਗੀਰ ਕੌਰ, ਪੰਜਾਬ ਏਕਤਾ ਪਾਰਟੀ ਦੇ ਬੀਬੀ ਪਰਮਜੀਤ ਕੌਰ ਖਾਲੜਾ, ਕਾਂਗਰਸ ਦੇ ਜਸਬੀਰ ਸਿੰਘ ਡਿੰਪਾ, ਆਮ ਆਦਮੀ ਪਾਰਟੀ ਦੇ ਮਨਜਿੰਦਰ ਸਿੰਘ ਸਿੱਧੂ (ਖਡੂਰ ਸਾਹਿਬ), ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ (ਅਨੰਦਪੁਰ ਸਾਹਿਬ) ਜਿਹੇ ਕੁਝ ਪ੍ਰਮੁੱਖ ਉਮੀਦਵਾਰ ਹਨ, ਜਿਨ੍ਹਾਂ ਉੱਤੇ ਅੱਜ ਸਭ ਦੀ ਨਜ਼ਰ ਲਗਾਤਾਰ ਬਣੀ ਰਹੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:punjab lok sabha election result 2019 for all 13 seats and chandigarh lok sabha seat counting live update