ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਅਮੇਠੀ ਤੋਂ ਰਾਹੁਲ ਗਾਂਧੀ ਹਾਰੇ ਤਾਂ ਛੱਡ ਦੇਵਾਂਗਾ ਰਾਜਨੀਤੀ’

ਲੋਕ ਸਭਾ ਚੋਣਾਂ 2019 (Lok Sabha Elections Results 2019) ਦੇ ਨਤੀਜਿਆਂ ਮਗਰੋਂ ਦੂਜੀ ਵਾਰ ਮੋਦੀ ਲਹਿਰ ਦੀ ਥਾਂ ਮੋਦੀ ਹਨੇਰੀ ਆਉਣ ਮਗਰੋਂ ਭਾਜਪਾ ਪਹਿਲਾਂ ਨਾਲੋਂ ਜ਼ਿਆਦਾ ਬਹੁਮਤ ਪ੍ਰਾਪਤ ਕਰਕੇ ਕੇਂਦਰ ਚ ਸੱਤਾ ’ਤੇ ਮੁੜ ਕਾਬਜ ਹੋਣ ਜਾ ਰਹੀ ਹੈ। ਇਨ੍ਹਾਂ ਸਭ ਦੇ ਵਿਚਾਲੇ ਸੋਸ਼ਲ ਮੀਡੀਆ ’ਤੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਦਾ ਇਕ ਬਿਆਨ ਰੱਜ ਕੇ ਵਾਇਰਲ ਹੋ ਰਿਹਾ ਹੈ।

 

ਦਰਅਸਲ, ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲੰਘੀ 28 ਅਪ੍ਰੈਲ ਨੂੰ ਸੋਨੀਆ ਗਾਂਧੀ ਦੇ ਸੰਸਦੀ ਖੇਤਰ ਚ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਜੇਕਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਤੋਂ ਲੋਕ ਸਭਾ ਚੋਣ ਹਾਰ ਗਏ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ।

 

ਸ਼ੁੱਕਰਵਾਰ 23 ਮਈ 2019 ਨੂੰ ਅਮੇਠੀ ਲੋਕ ਸਭਾ ਸੀਟ ’ਤੇ ਭਾਜਪਾ ਉਮੀਦਵਾਰ ਸਮ੍ਰਿਤੀ ਇਰਾਨੀ ਲਗਭਗ 50 ਹਜ਼ਾਰ ਵੋਟਾਂ ਤੋਂ ਅੱਗੇ ਹਨ। ਹਾਲਾਂਕਿ ਇਸ ਸੀਟ ਤੇ ਹਾਲੇ ਚੋਣ ਨਤੀਜੇ ਸਾਹਮਣੇ ਨਹੀਂ ਆਏ ਹਨ। ਪਰ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕਰਕੇ ਅੱਜ ਆਪਣੀ ਹਾਰ ਮੰਨ ਲਈ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:punjab lok sabha election result 2019 Navjot Sidhus statement viral on social media