ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ 278 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ 24 ਮਹਿਲਾਵਾਂ ਹਨ। ਪੰਜਾਬ ਦੀਆਂ 13 ਤੇ ਚੰਡੀਗੜ੍ਹ ਦੀ ਇੱਕ ਲੋਕ ਸਭਾ ਸੀਟ ਲਈ ਐਤਵਾਰ 19 ਮਈ 2019 ਨੂੰ ਵੋਟਿੰਗ ਹੋਣ ਜਾ ਰਹੀ ਹੈ। ਇਸ ਸਬੰਧੀ ਚੋਣ ਕਮਿਸ਼ਨ ਨੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਪੰਜਾਬ ਵਿੱਚ ਕੁੱਲ 2,08,92,674 ਵੋਟਰ ਹਨ ਜਿਨ੍ਹਾਂ ਵਿੱਚੋਂ 1,10,59.828 ਪੁਰਸ਼ ਵੋਟਰ, 98,32,286 ਮਹਿਲਾ ਵੋਟਰ ਅਤੇ 560 ਵੋਟਰ ਤੀਜੇ ਲਿੰਗ ਦੇ ਹਨ।।
509 ਬੂਥ ਅਤਿਸੰਵੇਦਨਸ਼ੀਲ ਅਤੇ 719 ਬੂਥ ਸੰਵੇਦਨਸ਼ੀਲ ਐਲਾਨੇ
ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸ਼ਾਂਤਮਈ ਵੋਟਿੰਗ ਲਈ ਪੰਜਾਬ ਵਿਚ ਕੁਲ 23,213 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 6819 ਸ਼ਹਿਰੀ ਹਨ ਅਤੇ 16,394 ਪੇਂਡੂ ਖੇਤਰਾਂ ਵਿੱਚ ਹਨ। 719 ਪੋਲਿੰਗ ਬੂਥ ਸੰਵੇਦਨਸ਼ੀਲ ਅਤੇ 509 ਪੋਲਿੰਗ ਬੂਥਾਂ ਨੂੰ ਅਤਿਸੰਵੇਦਨਸ਼ੀਲ ਐਲਾਨਿਆ ਹੈ।
ਸੂਬੇ ਵਿੱਚ ਕੁਲ 23,213 ਪੋਲਿੰਗ ਬੂਥ ਕੇਂਦਰ ਬਣਾਏ ਗਏ ਹਨ। ਸੂਬੇ ਵਿੱਚ ਆਜ਼ਾਦ ਅਤੇ ਨਿਰਪੱਖ ਚੋਣ ਕਰਵਾਉਣ ਲਈ ਅਰਧ ਸੈਨਿਕ ਬਲਾਂ ਦੇ 30,000 ਅਤੇ ਪੰਜਾਬ ਪੁਲਿਸ ਦੇ 75000 ਜਵਾਨ ਤੈਨਾਤ ਕੀਤੇ ਗਏ ਹਨ।
ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸਭ ਤੋਂ ਜ਼ਿਆਦਾ 30 ਉਮੀਦਵਾਰ ਚੋਣ ਲੜ ਰਹੇ ਹਨ ਅਤੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸਭ ਤੋਂ ਘੱਟ 7 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਚੰਡੀਗੜ੍ਹ ਵਿਚ ਕੁੱਲ 36 ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਵਿਚੋਂ 9 ਔਰਤਾਂ ਹਨ। ਇਸ ਹਲਕੇ ਵਿਚ ਕੁੱਲ 597 ਪੋਲਿੰਗ ਬੂਥ ਬਣਾਏ ਗਏ ਹਨ। ਚੰਡੀਗੜ੍ਹ ਵਿੱਚ 646.084 ਵੋਟਰ, 341.640 ਪੁਰਸ਼ ਵੋਟਰ ਹਨ ਅਤੇ 3,04,423 ਮਹਿਲਾ ਵੋਟਰ ਅਤੇ ਤੀਜੇ ਲਿੰਗ ਦੇ 21 ਵੋਟਰ ਹਨ।