ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ 4 ਲੋਕ ਸਭਾ ਸੀਟਾਂ ਜਿੱਤਣ ਵਾਲੀ AAP ਲਈ ‘ਕਰੋ ਜਾਂ ਮਰੋ’ ਦਾ ਸਵਾਲ

ਆਮ ਆਦਮੀ ਪਾਰਟੀ (AAP) ਤੋਂ ਪੰਜਾਬ ਦੀ ਸੰਗਰੂਰ ਸੀਟ ਤੋਂ ਭਗਵੰਤ ਮਾਨ ਸੰਸਦ ਮੈਂਬਰ ਹਨ। ਭਗਵੰਤ ਮਾਨ ਠੇਠ ਪੰਜਾਬੀ ਆਗੂ ਨਹੀਂ ਹਨ। ਮਾਨ ਨੇ ਆਪਣੀ ਹਾਸੋਹੀਣ ਅਤੇ ਮੰਨੋਰੰਜਨ ਭਰੇ ਅੰਦਾਜ਼ ਨਾਲ ਦੁਨੀਆ ਚ ਇਕ ਵੱਖਰੀ ਪਛਾਣ ਬਣਾਈ। ਸਿਆਸਤਦਾਨਾਂ ਤੇ ਉਨ੍ਹਾਂ ਦੇ ਚੁਟਕਲੇ ਮਾਨ ਦੀ ਖ਼ਾਸ ਪਛਾਣ ਹਨ। ਨਾਲ ਹੀ ਪੇਂਡੂ ਪੰਜਾਬ ਨਾਲ ਜੁੜੇ ਮਜ਼ੇਦਾਰ ਚੁੱਟਕਲਿਆਂ ਨੇ ਉਨ੍ਹਾਂ ਨੂੰ ਪੰਜਾਬ ਅਤੇ ਪੂਰੇ ਦੇਸ਼ ਚ ਪ੍ਰਸਿੱਧੀ ਦਵਾਈ। ਸਾਲ 2014 ਚ ਲੋਕ ਸਭਾ ਚੋਣਾਂ ਦੌਰਾਨ ਜਦੋਂ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦਿੱਤੀ ਤਾਂ ਉਨ੍ਹਾਂ ਨੇ ਸੰਗਰੂਰ ਸੀਟ ਤੋਂ ਚੋਣ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ।

 

ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਚ ਪਾਰਟੀ ਦੇ ਪ੍ਰਚਾਰਕ ਵਜੋਂ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਨੂੰ ਮੁੱਖ ਵਿਰੋਧੀ ਪਾਰਟੀ ਬਣਾ ਦਿੱਤਾ। ਪਹਿਲੀ ਵਾਰ ਸੰਸਦ ਮੈਂਬਰ ਬਣੇ ਮਾਨ ਪੰਜਾਬ ਚ ਸਭ ਤੋਂ ਮਸ਼ਹੂਰ ਚਿਹਰਿਆਂ ਚੋਂ ਇਕ ਹਨ। ਉਹ ਪਾਰਟੀ ਦੇ ਸੂਬਾਈ ਪ੍ਰਧਾਨ ਹੀ ਹਨ ਪਰ ਉਨ੍ਹਾਂ ਲਈ ਅਸਲੀ ਚੁਣੌਤੀ ਹੁਣ ਸਾਹਮਣੇ ਆਉਣ ਵਾਲੀ ਹੈ।

 

ਆਮ ਆਦਮੀ ਪਾਰਟੀ ਚ ਪਈ ਅੰਦਰੂਨੀ ਫ਼ੁੱਟ ਪਾਰਟੀ ਲਈ ਆਪਣੀ ਸੀਟ ਬਚਾਉਣ ਲਈ ਵੱਡਾ ਸਿਰਦਰਦ ਹੋ ਸਕਦੀ ਹੈ। ਆਮ ਆਦਮੀ ਪਾਰਟੀ ਦੇ 20 ਵਿਧਾਇਕ ਆਪੋ ਆਪਣੇ ਰਸਤਿਆਂ ਤੇ ਤੁਰਣ ਲੱਗੇ ਹੋਏ ਹਨ। ਇਨ੍ਹਾਂ ਚੋਂ 2 ਵਿਧਾਇਕ ਸੁਖਪਾਲ ਖਹਿਰਾ ਤੇ ਬਲਦੇਵ ਸਿੰਘ ਨੇ ਪੰਜਾਬ ਏਕਤਾ ਪਾਰਟੀ ਦੇ ਨਾਂ ਨਾਲ ਆਪਣੀ ਵੱਖਰੀ ਪਾਰਟੀ ਬਣਾ ਲਈ ਹੈ। ਹੋਰਨਾਂ 5 ਵਿਧਾਇਕ ਖਹਿਰਾ ਦੀ ਹਮਾਇਤ ਕਰ ਰਹੇ ਹਨ ਪਰ ਉਨ੍ਹਾਂ ਨੂੰ ਹਾਲੇ ਤਕ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਨਹੀਂ ਦਿੱਤਾ ਹੈ। ਇਹ ਵਿਧਾਇਕ ਭਗਵੰਤ ਮਾਨ ਖਿਲਾਫ਼ ਜਾਣ ਦਾ ਕੋਈ ਵੀ ਮੌਕਾ ਨਹੀਂ ਛੱਡਣਗੇ।

 

ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨਾਲ ਗਠਜੋੜ ਦੀ ਗੱਲਬਾਤ ਵੀ ਕਰ ਰਹੀ ਹੈ ਤਾਂ ਕਿ ਵੋਟਾਂ ਵੇਲੇ ਨੁਕਸਾਨ ਨੂੰ ਘਟਾਇਆ ਜਾ ਸਕੇ। ਛੇਤੀ ਹੀ ਗਠਜੋੜ ਦਾ ਐਲਾਨ ਹੋ ਸਕਦਾ ਹੈ। ਭਗਵੰਮ ਮਾਨ ਕੋਸ਼ਿਸ਼ ਕਰ ਰਹੇ ਹਨ ਕਿ ਆਪਣੇ ਪੇਂਡੂ ਸੰਪਰਕ ਤੇ ਜ਼ੋਰ ਦਿੱਤਾ ਜਾਵੇ ਤੇ ਵਿਕਾਸ ਕਾਰਜਾਂ ਦੇ ਕੀਤੇ ਕੰਮਾਂ ਨੂੰ ਪਿੰਡਾਂ ਤਕ ਪਹੁੰਚਾਇਆ ਜਾਵੇ।

 

 

 

.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:question of do or die for AAP which won 4 Lok Sabha seats in Punjab in 2014