ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ‘ਆਪ’ ਨਾਲ ਗਠਜੋੜ ਲਈ ਸਹਿਮਤ, ਕਾਂਗਰਸ 3 ਸੀਟਾਂ ’ਤੇ ਲੜ ਸਕਦੀ ਹੈ ਚੋਣ

ਰਾਹੁਲ ‘ਆਪ’ ਨਾਲ ਗਠਜੋੜ ਲਈ ਸਹਿਮਤ, ਕਾਂਗਰਸ 3 ਸੀਟਾਂ ’ਤੇ ਲੜ ਸਕਦੀ ਹੈ ਚੋਣ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਬਾਅਦ ਵੀ ਆਮ ਆਦਮੀ ਪਾਰਟੀ ਨਾਲ ਗਠਜੋੜ ਦਾ ਮੁੱਦਾ ਹੱਲ ਹੁੰਦਾ ਨਹੀਂ ਦਿਖਾਈ ਦੇ ਰਿਹਾ। ਪਾਰਟੀ ਸੂਤਰਾਂ ਦੀ ਮੰਨੀ ਜਾਵੇ ਤਾਂ ਮੰਗਲਵਾਰ ਸਵੇਰੇ ਦਿੱਲੀ ਦੇ ਆਗੂਆਂ ਨਾਲ ਮੀਟਿੰਗ ਵਿਚ ਰਾਹੁਲ ਗਾਂਧੀ ‘ਆਪ’ ਨਾਲ ਗਠਜੋੜ ਉਤੇ ਸਹਿਮਤ ਦਿਖਾਈ ਦਿੱਤੇ। ਪ੍ਰੰਤੂ ਦਿੱਲੀ ਦੇ ਆਗੂਆਂ ਵਿਚ ਗਠਜੋੜ ਉਤੇ ਅਜੇ ਵੀ ਸਹਿਮਤੀ ਬਣਦੀ ਨਹੀਂ ਦਿਖਾਈ ਦੇ ਰਹੀ।

 

ਦਿੱਲੀ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚ ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਭਗ ਇਕ ਮਹੀਨੇ ਤੋਂ ਚਲ ਰਹੀਆਂ ਚਰਚਾਵਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ। ਮੰਗਲਵਾਰ ਨੂੰ ਸਵੇਰੇ 10:30 ਵਜੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਮੁੱਦੇ ਉਤੇ ਮੀਟਿੰਗ ਬੁਲਾਈ ਸੀ।

 

ਸੂਤਰਾਂ ਦੀ ਮੰਨੀ ਜਾਵੇ ਤਾਂ ਇਸ ਵਿਚ ਦਿੱਲੀ ਕਾਂਗਰਸ ਪ੍ਰਧਾਨ ਸ਼ੀਲਾ ਦੀਕਿਸ਼ਤ ਅਤੇ ਪਾਰਟੀ ਦੇ ਦਿੱਲੀ ਇੰਚਾਰਜ ਪੀਸੀ ਚਾਕੋ ਸ਼ਾਮਲ ਸਨ। ਮੀਟਿੰਗ ਵਿਚ ਦਿੱਲੀ ਦੇ ਰਾਜਨੀਤਿਕ ਹਾਲਾਤ ਉਤੇ ਆਮ ਆਦਮੀ ਪਾਰਟੀ ਨਾਲ ਗਠਜੋਡ ਉਤੇ ਵਿਸ਼ੇਸ਼ ਚਰਚਾ ਕੀਤੀ ਗਈ। ਸੂਤਰਾਂ ਦੀ ਮੰਨੇ ਜਾਵੇ ਤਾਂ ਮੀਟਿੰਗ ਵਿਚ ਰਾਹੁਲ ਗਾਂਧੀ ਨੇ ਪੁੱਛਿਆ ਕਿ ਬਿਨਾਂ ਗਠਜੋੜ ਦੇ ਕਾਂਗਰਸ ਕੀ ਸੱਤੇ ਸੀਟਾਂ ਜਿੱਤ ਸਕਦੀ ਹੈ। ਇਸ ਉਤੇ ਠੋਸ ਜਵਾਬ ਨਾ ਮਿਲਣ ਉਤੇ ਉਨ੍ਹਾਂ ਪੁੱਛਿਆ ਕਿ ਕੀ ਸੱਤਾਂ ਸੀਟਾਂ ਉਤੇ ਪਾਰਟੀ ਦੂਜੇ ਨੰਬਰ ਉਤੇ ਰਹੇਗੀ। ਪ੍ਰੰਤੂ, ਇਸ ਉਤੇ ਨਿਸ਼ਚਿਤ ਉਤਰ ਨਾ ਮਿਲਣ ਬਾਅਦ ਉਨ੍ਹਾਂ ਆਮ ਆਦਮੀ ਪਾਰਟੀ ਨਾਲ ਗਠਜੋੜ ਲਈ ਵਧਣ ਦਾ ਸੁਝਾਅ ਦਿੱਤਾ।

 

 

ਮੰਨਿਆ ਜਾ ਰਿਹਾ ਹੈ ਕਿ ਪਾਰਟੀ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਕੇ ਤਿੰਨ ਸੀਟਾ ਉਤੇ ਚੋਣ ਲੜ ਸਕਦੀ ਹੈ।  ਬਾਅਦ ਵਿਚ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਕੇ ਮੌਕੇ ਉਤੇ ਦਿੱਲੀ ਵਿਚ ਗਠਜੋੜ ਨੂੰ ਲੈ ਕੇ ਪੁੱਛੇ ਗਏ ਸਵਾਲ ਉਤੇ ਰਾਹੁਲ ਗਾਂਧੀ ਨੇ ਹਾਲਾਂਕਿ ਨਿਸ਼ਚਿਤ ਜਵਾਬ ਤਾਂ ਨਹੀਂ ਦਿੱਤਾ, ਪ੍ਰੰਤੂ ਉਨ੍ਹਾਂ ਕਿਹਾ ਕਿ ਇਸ ਉਤੇ ਕੋਈ ਭਰਮ ਨਹੀਂ ਹੈ। ਸਥਿਤੀ ਸਾਫ ਹੈ। ਅਸੀਂ ਗਠਜੋੜ ਨੂੰ ਲੈ ਕੇ ਸਾਫ ਹੈ ਅਤੇ ਸਾਡਾ ਰੁਖ ਲਚੀਲਾ ਹੈ। ਰਾਹੁਲ ਗਾਂਧੀ ਨੇ ਇਸ ਉਤੇ ਜਵਾਬ ਨੂੰ ਵੀ ਦਿੱਲੀ ਵਿਚ ‘ਆਪ’ ਨਾਲ ਗਠਜੋੜ ਨੂੰ ਲੈ ਕੇ ਸਹਿਮਤੀ ਦੇ ਸੰਕੇਤ ਮੰਨੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਦੇ ਗਠਜੋੜ ਉਤਿੇ ਕੋਈ ਸਹਿਮਤੀ ਨਹੀਂ ਨਿਕਲੀ ਸੀ। ਪ੍ਰੰਤੂ, ਉਦੋਂ ਵੀ ਸਾਕਰਾਤਮਿਕ ਸੰਕੇਤ ਦਿੱਤੇ ਗਏ ਸਨ।

 

ਸੂਤਰਾਂ ਮੁਤਾਬਕ ਕਾਂਗਰਸ–ਆਮ ਵਿਚ ਗਠਜੋੜ ਨੂੰ ਲੈ ਕੇ ਰਾਹੁਲ ਗਾਂਧੀ ਨੇ ਸਕਾਰਾਤਮਕ ਸੰਕੇਤ ਦਿੱਤੇ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਗਠਜੋੜ ਉਤੇ ਗੱਲਬਾਤ ਦਾ ਕੋਈ ਰਾਸਤਾ ਨਿਕਲ ਸਕਦਾ ਹੈ। ਸਥਾਨਕ ਆਗੂਆਂ ਦਾ ਵਿਰੋਧ ਵੀ ਇਸ ਰਾਹ ਵਿਚ ਰੋੜਾ ਹੈ। ਹਾਲਾਂਕਿ ਸੂਬਾ ਕਾਂਗਰਸ ਦੇ ਇਕ ਗੁੱਟ ਦਾ ਨਜ਼ਰੀਆ ਗਠਜੋੜ ਨੂੰ ਲੈ ਕੇ ਸਕਾਰਾਤਮਕ ਹੈ, ਕਿਉਂਕਿ ਉਸਦਾ ਮੰਨਣਾ ਹੈ ਕਿ ਇਸ ਨਾਲ ਕਾਂਗਰਸ ਦਾ ਵੋਟ ਫੀਸਦੀ ਵਧੇਗਾ ਅਤੇ ਉਸ ਨੂੰ ਲੋਕਸਭਾ ਦੀਆਂ ਇਕ ਦੋ ਸ.ਟ ਵੀ ਮਿਲ ਸਕਦੀਆਂ ਹਨ। ਬਹਰਹਾਲ, ਜੋ ਵੀ ਹੋ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚ ਗਠਜੋੜ ਦੀਆਂ ਉਮੀਦਾਂ ਅਜੇ ਬਰਕਰਾਰ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi agrees on alliance with AAP Congress can contest in 3 lok sabha seats