ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਨੇ ਅਮੇਠੀ ਤੋਂ ਭਰੇ ਕਾਗਜ਼

ਰਾਹੁਲ ਗਾਂਧੀ ਨੇ ਅਮੇਠੀ ਤੋਂ ਭਰੇ ਕਾਗਜ਼

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਮਾਂ ਤੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਭੈਣ ਤੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅਤੇ ਜੀਜਾ ਰਾਬਰਟ ਵਾਡਰਾ ਦੀ ਹਾਜ਼ਰੀ ਵਿਚ ਅਮੇਠੀ ਦੇ ਜ਼ਿਲ੍ਹਾ ਕਲੈਕਟ੍ਰੈਟ ਵਿਚ ਆਪਣੇ ਕਾਗਜ਼ ਭਰੇ। ਕਾਂਗਰਸ ਪ੍ਰਧਾਨ ਨੇ ਅਮੇਠੀ ਤੋਂ ਕਾਗਜ਼ ਭਰਨ ਤੋਂ ਪਹਿਲਾਂ ਭੈਣ ਪ੍ਰਿਅੰਕਾ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਤਿੰਨ ਕਿਲੋਮੀਟਰ ਲੰਬਾ ਰੋਡ ਸ਼ੋਅ ਕੀਤਾ।

 

ਰਾਹੁਲ ਗਾਂਧੀ ਨੇ ਕਾਗਜ਼ ਭਰਨ ਤੋਂ ਪਹਿਲਾਂ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਸਮੇਤ ਪੂਰਾ ਪਰਿਵਾਰ ਅਮੇਠੀ ਵਿਚ ਮੌਜੂਦ ਸੀ। ਇਸ ਰੋਡ ਸ਼ੋਅ ਵਿਚ ਕਾਂਗਰਸ ਵਰਕਰਾਂ ਦਾ ਉਤਸ਼ਾਹ ਦੇਖਦਾ ਬਣਦਾ ਹੈ। ਮੁੰਸ਼ੀਗੰਜ ਤੋਂ ਸ਼ੁਰੂ ਹੋਇਆ ਰੋਡ ਸ਼ੋਅ ਵਿਚ ਸੜਕ ਕਿਨਾਰੇ ਕਾਂਗਰਸ ਸਮਰਥਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ।  ਇਸ ਮੌਕੇ ਦੌਰਾਨ ਕਾਂਗਰਸੀ ਵਰਕਰਾਂ ਨੇ ਆਪਣੇ ਹੱਥਾਂ ਵਿਚ ਪਾਰਟੀ ਦੇ ਝੰਡੇ ਤੇ ਬੈਨਰ ਫੜੇ ਹੋਏ ਸਨ।

ਕਾਂਗਰਸ ਦੇ ਗੜ੍ਹ ਵਿਚ ਗਾਂਧੀ ਦਾ ਮੁਕਾਬਲਾ ਭਾਜਪਾ ਦੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨਾਲ ਹੈ। ਰਾਹੁਲ ਗਾਂਧੀ ਨੇ ਕੇਰਲ ਦੇ ਵਾਏਨਾਡ ਤੋਂ ਵੀ ਆਪਣੇ ਕਾਗਜ਼ ਭਰੇ ਹਨ।

 

ਭਾਜਪਾ ਉਮੀਦਵਾਰ ਸਮ੍ਰਿਤੀ ਇਰਾਨੀ ਕੱਲ ਵੀਰਵਾਰ ਨੂੰ ਅਮੇਠੀ ਤੋਂ ਆਪਣਾ ਕਾਗਜ਼ ਦਾਖਲ ਭਰਨਗੇ।

ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਕੱਲ੍ਹ ਆਪਣੇ ਕਾਗਜ਼ ਰਾਏਬਰੇਲੀ ਤੋਂ ਭਰਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul gandhi filed nomination from Amethi Priyanka gandhi Sonia Gandhi and Robert Vadra were present