ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਨੇ ਵਾਏਨਾਡ ਸੀਟ ਤੋਂ ਭਰੇ ਕਾਗਜ਼

ਰਾਹੁਲ ਗਾਂਧੀ ਨੇ ਵਾਏਨਾਡ ਸੀਟ ਤੋਂ ਭਰੇ ਕਾਗਜ਼

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੁੰ ਕੇਰਲ ਦੀ ਵਾਏਨਾਡ ਸੀਟ ਤੋਂ ਲੋਕ ਸਭਾ ਚੋਣਾਂ ਲਈ ਕਾਂਗਜ਼ ਭਰ ਦਿੱਤੇ ਹੈ। ਰਾਹੁਲ ਗਾਂਧੀ ਇਸ ਵਾਰ ਉਤਰ ਪ੍ਰਦੇਸ਼ ਦੀ ਅਮੇਠੀ ਸੀਟ ਨਾਲ–ਨਾਲ ਵਾਏਨਾਡ ਸੀਟ ਤੋਂ ਵੀ ਚੋਣ ਲੜ ਰਹੇ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੀ ਮੌਜੂਦ ਰਹੀ।

 

ਵਾਏਨਾਡ ਸੀਟ ਤੋਂ ਕਾਗਜ਼ ਦਾਖਲ ਕਰਨ ਤੋਂ ਬਾਅਦ ਰਾਹੁਲ ਗਾਂਧੀ ਪ੍ਰਿਅੰਕਾ ਗਾਂਧੀ ਨਾਲ ਰੋਡ ਸ਼ੋਅ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕਈ ਆਗੂ ਵੀ ਹਾਜ਼ਰ ਸਨ। ਕਾਂਗਰਸ ਆਗੂਆਂ ਨੇ ਕਿਹਾ ਕਿ ਨਾਮਜ਼ਦਗੀ ਦਾਖਲ ਕਰਨ ਦੇ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਕ–ਦੋ ਵਾਰ ਅਤੇ ਪ੍ਰਚਾਰ ਲਈ ਵਾਏਨਾਡ ਆਉਣੇ।

 

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਯਾਤਰਾ ਨੂੰ ਲੈ ਕੇ ਕੋਝੀਕੋਡ ਅਤੇ ਵਾਏਨਾਡ ਵਿਚ ਸਖਤ ਸੁਰੱਖਿਆ ਵਿਵਸਥਾ ਕੀਤੀ ਗਈ।

ਵਾਏਨਾਡ ਸੀਟ ਉਤੇ ਚੋਣ ਲੜਨ ਦੇ ਨਾਲ ਹੀ ਕਾਂਗਰਸ ਪ੍ਰਧਾਨ ਗਾਂਧੀ ਪਰਿਵਾਰ ਦੇ ਅਜਿਹੇ ਤੀਜੇ ਮੈਂਬਰ ਬਣ ਗਏ ਜਿਨ੍ਹਾਂ ਨੂੰ ਦੱਖਣੀ ਭਾਰਤ ਦੀ ਸੀਟ ਤੋਂ ਚੋਣ ਲੜ ਰਹੇ ਹਨ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਾਲ 1978 ਵਿਚ ਕਰਨਾਟਕ ਦੇ ਚਿਕਮਗਲੁਰ ਤੋਂ ਚੋਣ ਲੜਿਆ ਸੀ। ਉਥੇ, ਸੋਨੀਆ ਗਾਂਧੀ ਨੇ ਬੇਲਾਰੀ ਤੋਂ ਸਾਲ 1998 ਵਿਚ ਚੋੜ ਲੜੀ ਸੀ। ਰਾਜਨੀਤਿਕ ਮਾਮਲਿਆਂ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਵਾਏਨਾਡ ਸੀਟ ਤੋਂ ਚੋਣ ਲੜਨ ਪਿੱਛੇ ਪਾਰਟੀ ਨੂੰ ਦੱਖਣ ਭਾਰਤ ਵਿਚ ਹੋਰ ਮਜ਼ਬੂਤੀ ਪ੍ਰਦਾਨ ਕਰਨਾ ਵੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rahul gandhi nomination from wayanad seat of kerala live updates know 10 points