ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਮੇਠੀ ਤੋਂ ਲੋਕ ਸਭਾ ਚੋਣਾਂ ਲਈ ਅੱਜ ਬੁੱਧਵਾਰ ਨੂੰ ਨਾਮਜ਼ਗੀ ਪੱਤਰ ਦਾਖਲ ਕਰਨ ਮਗਰੋ਼ ਕਿਹਾ ਕਿ ਇਸ ਖੇਤਰ ਨਾਲ ਉਨ੍ਹਾਂ ਦਾ ਪਿਆਰ ਅਤੇ ਸਨਮਾਨ ਦਾ ਰਿ਼ਸ਼ਤਾ ਹੈ।
ਨਾਮਜ਼ਦਗੀ ਭਰਨ ਮਗਰੋਂ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਕਿਹਾ, ਅਮੇਠੀ ਅਤੇ ਇੱਥੇ ਦੇ ਲੋਕਾਂ ਨਾਲ, ਪਿਆਰ ਅਤੇ ਸਨਮਾਨ ਦਾ ਸਾਲਾਂ ਪੁਰਾਣਾ ਰਿਸ਼ਤਾ ਹੈ। ਇਥੋਂ ਦੀ ਮਿੱਟੀ ਚ ਇਕ ਵੱਖਰਾ ਹੀ ਜਜ਼ਬਾ ਹੈ ਜਿਹੜਾ ਇਨਸਾਫ ਲਈ ਲੜਨ ਦਾ ਹੌਸਲਾ ਦਿੰਦੀ ਹੈ। ਇਸ ਪਿਆਰ ਅਤੇ ਸਮਰਥਨ ਲਈ ਤੁਹਾਡਾ ਸਭ ਦਾ ਧੰਨਵਾਦ।
ਰਾਹੁਲ ਗਾਂਧੀ ਨੇ ਯੂਪੀਏ ਪ੍ਰਧਾਨ ਸੋਨੀਆ ਗਾਂਧੀ, ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਤੇ ਭਣੋਈਏ ਰਾਬਟ ਵਾਡਰਾ ਦੀ ਮੌਜੂਦਗੀ ਚ ਅਮੇਠੀ ਦੇ ਜ਼ਿਲ੍ਹਾ ਕਲੈਕਟ੍ਰੇਟ ਚ ਬੁੱਧਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਤੋਂ ਪਹਿਲਾਂ ਰਾਹੁਲ ਨੇ ਮੁੰਸ਼ੀਗੰਜ ਤਕ ਤਿੰਨ ਕਿਲੋਮੀਟਰ ਦਾ ਰੋਡ ਸ਼ੋਅ ਕੀਤਾ।
ਦੱਸਣਯੋਗ ਹੈ ਕਿ ਕਾਂਗਰਸ ਮੁਖੀ ਰਾਹੁਲ ਗਾਂਧੀ ਦਾ ਮੁਕਾਬਲਾ ਭਾਜਪਾ ਉਮੀਦਵਾਰ ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨਾਲ ਹੈ। ਰਾਹੁਲ ਇਸ ਤੋਂ ਪਹਿਲਾਂ ਕੇਰਲ ਦੀ ਵਾਇਨਾਡ ਸੀਟ ਤੋਂ ਵੀ ਨਾਮਜ਼ਦਗੀ ਪੱਤਰ ਦਾਖ਼ਲ ਕਰ ਚੁੱਕੇ ਹਨ। ਉਹ ਤਿੰਨ ਵਾਰ ਤੋਂ ਅਮੇਠੀ ਸੀਟ ਤੋਂ ਲੋਕ ਸਭਾ ਮੈਂਬਰ ਹਨ।
.