ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣਾਂ ਜਿੱਤਣ ’ਤੇ ਭਰਾਂਗੇ 22 ਲੱਖ ਸਰਕਾਰੀ ਅਹੁਦੇ: ਰਾਹੁਲ ਗਾਂਧੀ

ਕਾਂਗਰਸ ਮੁਖ ਰਾਹੁਲ ਗਾਂਧੀ ਨੇ ਵੱਡਾ ਚੋਣ ਵਾਅਦਾ ਕਰਦਿਆਂ ਅੱਜ ਸੋਮਵਾਰ ਨੂੰ ਕਿਹਾ ਕਿ ਜੇਕਰ ਕਾਂਗਰਸ ਚੋਣਾਂ ਜਿੱਤਦੀ ਹੈ ਤਾਂ ਉਨ੍ਹਾਂ ਦੀ ਸਰਕਾਰ ਬਣਨ ਤੇ ਖਾਲੀ ਪਈਆਂ 22 ਲੱਖ ਸਰਕਾਰੀ ਅਹੁਦੇ ਭਰੇ ਜਾਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਹ ਕੰਮ ਸੱਤਾ ਚ ਆਉਣ ਮਗਰੋਂ ਪਹਿਲੇ ਇਕ ਸਾਲ ਦੇ ਅੰਦਰ ਕਰ ਦੇਵੇਗੀ।

 

ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਸੂਬਾ ਸਰਕਾਰਾਂ ਨੂੰ ਜਿਹੜੇ ਫ਼ੰਡ ਸਿਹਤ ਸੇਵਾਵਾਂ, ਸਿੱਖਿਆ ਅਤੇ ਹੋਰਨਾਂ ਯੋਜਨਾਵਾਂ ਲਈ ਦਿੱਤੇ ਜਾਂਦੇ ਹਨ, ਉਨ੍ਹਾਂ ਦੀ ਵਰਤੋਂ ਇਨ੍ਹਾਂ ਅਹੁਦਿਆਂ ਨੂੰ ਭਰਨ ਲਈ ਕੀਤੀ ਜਾਵੇਗਾ।

 

ਰਾਹੁਲ ਨੇ ਅੱਗੇ ਕਿਹਾ ਕਿ ਅੱਜ ਦੀ ਤਾਰੀਖ਼ ਚ 22 ਲੱਖ ਸਰਕਾਰੀ ਅਹੁਦੇ ਖਾਲੀ ਪਏ ਹਨ। ਇਹ ਅਹੁਦੇ 31 ਮਾਰਚ 2020 ਤੱਕ ਭਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਚੋਣਾਂ ਮਗਰੋਂ ਜਿਹੜੀ ਨਵੀਂ ਸਰਕਾਰ ਬਣੇਗੀ ਉਹ ਮਈ ਮਹੀਨੇ ਚ ਆਪਣਾ ਅਹੁਦਾ ਸੰਭਾਲੇਗੀ।

 

ਚੋਣ ਵਾਅਦਿਆਂ ਦਾ ਐਲਾਨ ਕਰਨ ਚ ਰੁਝੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨਿੱਚਰਵਾਰ ਨੂੰ ਕਿਹਾ ਸੀ ਕਿ ਦੇਸ਼ ਨੂੰ ਮੁੜ ਤੋਂ ਆਪਣੇ ਸਰੋਤਾਂ ਨੂੰ ਜਿਊਂਦਾ ਕਰਨ ਦੀ ਲੋੜ ਹੈ। ਦਰਖ਼ਤ ਲਗਾਉਣਾ ਵੀ ਜ਼ਰੂਰੀ ਹੈ। ਸਰਕਾਰ ਇਸ ਕੰਮ ਲਈ ਪੇਂਡੂ ਇਲਾਕਿਆਂ ਦੇ ਲੱਖਾਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਕੰਮ ਕਰੇਗੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi promises to fill 22 lakhs vacant government post within one year