ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਰਾਹੁਲ ਗਾਂਧੀ ਦਾ ਚੰਡੀਗੜ੍ਹ ਰੋਡ–ਸ਼ੋਅ 10 ਮਈ ਨੂੰ, ਪਵਨ ਬਾਂਸਲ ਦੇ ਹੱਕ ’ਚ ਕਰਨਗੇ ਪ੍ਰਚਾਰ

​​​​​​​ਰਾਹੁਲ ਗਾਂਧੀ ਦਾ ਚੰਡੀਗੜ੍ਹ ਰੋਡ–ਸ਼ੋਅ 10 ਮਈ ਨੂੰ, ਪਵਨ ਬਾਂਸਲ ਦੇ ਹੱਕ ’ਚ ਕਰਨਗੇ ਪ੍ਰਚਾਰ

ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਆਉਂਦੀ 10 ਮਈ ਨੂੰ ਚੰਡੀਗੜ੍ਹ ’ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਪਾਰਟੀ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਪ੍ਰਦੀਪ ਛਾਬੜਾ ਨੇ ਦਾਅਵਾ ਕੀਤਾ ਕਿ ਸ੍ਰੀ ਰਾਹੁਲ ਗਾਂਧੀ ਦੇ ਰੋਡ–ਸ਼ੋਅ ਨਾਲ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਦੀਆਂ ਚੋਣ–ਮੁਹਿੰਮਾਂ ਨੂੰ ਵੱਡਾ ਹੁਲਾਰਾ ਮਿਲੇਗਾ। ਸ੍ਰੀ ਬਾਂਸਲ ਐਤਕੀਂ 8ਵੀਂ ਵਾਰ ਲਗਾਤਾਰ ਚੋਣ ਲੜ ਰਹੇ ਹਨ।

 

 

ਸ੍ਰੀ ਬਾਂਸਲ ਪਿਛਲੀ ਵਾਰ 2014 ਦੀਆਂ ਆਮ ਚੋਣਾਂ ਦੌਰਾਨ ਭਾਜਪਾ ਦੇ ਸ੍ਰੀਮਤੀ ਕਿਰਨ ਖੇਰ ਤੋਂ ਹਾਰ ਗਏ ਸਨ। ਹੁਣ ਇੱਕ ਵਾਰ ਫਿਰ ਇਹੋ ਦੋਵੇਂ ਉਮੀਦਵਾਰ ਚੋਣ–ਮੈਦਾਨ ਵਿੱਚ ਹਨ। ਚੰਡੀਗੜ੍ਹ ’ਚ ਵੋਟਾਂ ਆਉਂਦੀ 19 ਮਈ ਨੂੰ ਪੈਣੀਆਂ ਹਨ। ਭਲਕੇ ਐਤਵਾਰ ਨੂੰ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਚੋਣ–ਰੈਲੀ ਲਈ ਚੰਡੀਗੜ੍ਹ ਪੁੱਜ ਰਹੇ ਹਨ।

 

 

ਸੂਤਰਾਂ ਨੇ ਦੱਸਿਆ ਕਿ ਕਾਂਗਰਸ ਦੀ ਕੋਸ਼ਿਸ਼ ਇਹੋ ਰਹੇਗੀ ਕਿ ਸ੍ਰੀ ਬਾਂਸਲ ਦੀ ਰੈਲੀ ਵਿੱਚ ਸ੍ਰੀਮਤੀ ਖੇਰ ਦੀ ਰੇਲੀ ਤੋਂ ਵਧੇਰੇ ਇਕੱਠ ਹੋਵੇ।

 

 

ਕਾਂਗਰਸ ਦੀ ਰੈਲੀ ਚੰਡੀਗੜ੍ਹ ਦੇ ਸੇਕਟਰ 25 ਸਥਿਤ ਰੈਲੀ ਗ੍ਰਾਊਂਡ ਵਿੱਚ ਜਾਂ ਸੈਕਟਰ 34 ਦੇ ਪ੍ਰਦਰਸ਼ਨੀ ਮੈਦਾਨ ਵਿੱਚ ਹੋ ਸਕਦੀ ਹੈ। ਸ੍ਰੀ ਬਾਂਸਲ ਦੀ ਟੀਮ ਹੁਣ ਚਾਹ ਰਹੀ ਹੈ ਕਿ ਸ੍ਰੀਮਤੀ ਪ੍ਰਿਅੰਕਾ ਗਾਂਧੀ ਵੀ ਇਸ ਰੈਲੀ ਵਿੱਚ ਪੁੱਜਣ।

 

 

ਆਉਂਦੀ 15 ਮਈ ਨੂੰ ਕਾਂਗਰਸ ਦੇ ਸਟਾਰ–ਪ੍ਰਚਾਰਕ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਵੀ ਸ੍ਰੀ ਬਾਂਸਲ ਦੇ ਹੱਕ ਵਿੱਚ ਇੱਕ ਚੋਣ–ਰੈਲੀ ਕਰਨੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi s Chandigarh road show on 10th May will campaign for Pawan Bansal