ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਦਾ ਵਾਅਦਾ: ਨੌਕਰੀ ਲੱਗਣ ਤੱਕ ਐਜੂਕੇਸ਼ਨ–ਲੋਨ ’ਤੇ ਬੈਂਕ ਵਿਆਜ ਨਹੀਂ ਲਵੇਗਾ

ਰਾਹੁਲ ਗਾਂਧੀ ਦਾ ਵਾਅਦਾ: ਨੌਕਰੀ ਲੱਗਣ ਤੱਕ ਐਜੂਕੇਸ਼ਨ–ਲੋਨ ’ਤੇ ਬੈਂਕ ਵਿਆਜ ਨਹੀਂ ਲਵੇਗਾ

ਭਾਰਤ ਦੇ 20 ਫ਼ੀ ਸਦੀ ਸਭ ਤੋਂ ਗ਼ਰੀਬ ਪਰਿਵਾਰਾਂ ਨੂੰ ਘੱਟੋ–ਘੱਟ ਆਮਦਨ ਯੋਜਨਾ (ਨਿਆਇ) ਦੇਣ ਦੇ ਵਾਅਦੇ ਨਾਲ ਕਾਂਗਰਸ ਨੇ ਹੁਣ ਇੱਕ ਹੋਰ ਵੱਡਾ ਐਲਾਨ ਕੀਤਾ ਹੈ। ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਚੋਣ–ਮਨੋਰਥ–ਪੱਤਰ (ਇਲੈਕਸ਼ਨ ਮੈਨੀਫ਼ੈਸਟੋ) ਵਿੱਚ ਸ਼ਾਮਲ ਵਾਅਦਾ ਦੁਹਰਾਉਂਦਿਆਂ ਕਿਹਾ ਹੈ ਕਿ ਜਦੋਂ ਤੱਕ ਕਿਸੇ ਵਿਦਿਆਰਥੀ ਨੂੰ ਨੌਕਰੀ ਨਹੀਂ ਮਿਲਦੀ ਜਾਂ ਉਸ ਨੂੰ ਸਵੈ–ਰੋਜ਼ਗਾਰ ਰਾਹੀਂ ਕਮਾਈ ਨਹੀਂ ਹੁੰਦੀ, ਤਦ ਤੱਕ ਬੈਂਕ ਉਸ ਵੱਲੋਂ ਲਏ ਵਿਦਿਅਕ ਕਰਜ਼ੇ (ਐਜੂਕੇਸ਼ਨ ਲੋਨ) ’ਤੇ ਕੋਈ ਵਿਆਜ ਨਹੀਂ ਲਵੇਗਾ।

 

 

ਸ੍ਰੀ ਰਾਹੁਲ ਗਾਂਧੀ ਨੇ ਐਤਵਾਰ ਨੂੰ ਫ਼ੇਸਬੁੱਕ–ਪੋਸਟ ਰਾਹੀਂ ਕਿਹਾ ਕਿ ਜੇ ਪਾਰਟੀ ਸੱਤਾ ਵਿੱਚ ਆਉਂਦੀ ਹੈ, ਤਾਂ 31 ਮਾਰਚ, 2019 ਤੱਕ ਦੇ ਪੁਰਾਣੇ ਵਿਦਿਅਕ ਕਰਜ਼ਿਆਂ ’ਤੇ ਬਣਦੇ ਬਕਾਇਆ ਵਿਆਜ ਮਾਫ਼ ਕਰ ਦਿੱਤਾ ਜਾਵੇਗਾ। ਪਾਰਟੀ ਨੇ ਵਿਦਿਅਕ ਕਰਜ਼ੇ ਲਈ ਇਕਹਿਰੀ ਖਿੜਕੀ ਸਿਸਟਮ ਦਾ ਵੀ ਵਾਅਦਾ ਕੀਤਾ ਹੈ। ਦਰਅਸਲ, ਹਾਲੇ ਵਿਦਿਅਕ ਕਰਜ਼ੇ ਉੱਤੇ ਨੌਜਵਾਨਾਂ ਨੂੰ ਆਪਣੀ ਨੌਕਰੀ ਲੱਗਣ ਤੱਕ ਸਿਰਫ਼ ਵਿਆਜ ਅਦਾ ਕਰਨਾ ਹੁੰਦਾ ਹੈ। ਨੌਕਰੀ ਜਾਂ ਸਵੈ–ਰੋਜ਼ਗਾਰ ਸ਼ੁਰੂ ਹੋਣ ਤੋ ਬਾਅਦ ਹੀ ਕਿਸ਼ਤ ਸ਼ੁਰੂ ਹੁੰਦੀ ਹੈ।

 

ਪਾਰਟੀ ਨੇ ਲੋਕ ਸਭਾ ਚੋਣਾਂ ਲਈ ਜਾਰੀ ਕੀਤੇ ਮਨੋਰਥ–ਪੱਤਰ ਵਿੱਚ ਸਿੱਖਿਆ ਨਾਲ ਜੁੜੇ ਕਈ ਵਾਅਦੇ ਕੀਤੇ ਹਨ। ਇਨ੍ਹਾਂ ਵਿੱਚ 12ਵੀਂ ਜਮਾਤ ਤੱਕ ਸਿੱਖਿਆ ਮੁਫ਼ਤ ਤੇ ਲਾਜ਼ਮੀ ਕਰਨ ਦੇ ਨਾਲ ਸਿੱਖਿਆ ਬਜਟ ਨੂੰ ਵਧਾ ਕੇ ਕੁੱਲ ਘਰੇਲੂ ਉਤਪਾਦਨ ਦਾ ਛੇ ਫ਼ੀ ਸਦੀ ਕਰਨ ਦਾ ਵਾਅਦਾ ਕੀਤਾ ਹੈ। ਪਾਰਟੀ ਨੇ ਕਿਹਾ ਕਿ ਵਿਦਿਅਕ ਕਰਜ਼ੇ ਲਈ ਅਰਜ਼ੀ ਇੱਕੋ ਪੋਰਟਲ ਉੱਤੇ ਲਏ ਜਾਣਗੇ, ਜਾਂਚ ਵੀ ਉੱਥੇ ਹੋਵੇਗੀ ਤੇ ਪ੍ਰਵਾਨਗੀ ਵੀ ਉੱਥੇ ਹੀ ਮਿਲੇਗੀ।

 

 

ਇਸ ਤੋਂ ਬਾਅਦ ਬਿਨੈਕਾਰ ਦੇ ਘਰ ਜਾਂ ਪੜ੍ਹਾਈ ਵਾਲੀ ਥਾਂ ਦਸਤਾਵੇਜ਼ ਤਿਆਰ ਕਰਨ ਤੇ ਨਿਗਰਾਨੀ ਦਾ ਕੰਮ ਲਾਗਲੀ ਬੈਂਕ ਦੀ ਸ਼ਾਖਾ ਨੂੰ ਸੌਂਪਿਆ ਜਾਵੇਗਾ। ਜਦੋਂ ਤੱਕ ਵਿਦਿਆਰਥੀ ਦੀ ਨੌਕਰੀ ਨਹੀਂ ਲੱਗਦੀ ਜਾਂ ਸਵੈ–ਰੋਜ਼ਗਾਰ ਰਾਹੀਂ ਕਮਾਈ ਸ਼ੁਰੂ ਨਹੀਂ ਹੁੰਦੀ, ਤਦ ਤੱਕ ਅਧਿਐਨ ਦੀ ਮਿਆਦ ਦੌਰਾਨ ਕੋਈ ਵਿਆਜ ਨਹੀਂ ਲਿਆ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi s Promise Bank will not charge ROI over Education Loan