ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਚੋਣਾਂ ਬਾਅਦ ਭਾਜਪਾ ਨਾਲ ਜਾਣਗੇ ਬਸਪਾ–ਸਪਾ? ਜਾਣੋ ਇਸ ਸਵਾਲ ’ਤੇ ਰਾਹੁਲ ਨੇ ਕੀ ਕਿਹਾ

ਕੀ ਚੋਣਾਂ ਬਾਅਦ ਭਾਜਪਾ ਨਾਲ ਜਾਣਗੇ ਬਸਪਾ–ਸਪਾ? ਜਾਣੋ ਰਾਹੁਲ ਨੇ ਕੀ ਕਿਹਾ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਚੋਣ ਬਾਅਦ ਗਠਜੋੜ ਦੀ ਸੰਭਾਵਨਾ ਵੱਲ ਸੰਕੇਤ ਦਿੰਦੇ ਹੌਏ ਸ਼ੁੱਕਰਵਾਰ ਨੂੰ ਉਮੀਦ ਪ੍ਰਗਟਾਈ ਕਿ ਮਾਇਆਵਤੀ ਅਤੇ ਅਖਿਲੇਸ਼ ਯਾਦਵ ਭਾਜਪਾ ਨਾਲ ਨਹੀਂ ਜਾਣਗੇ। ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਚੋਣਾਂ ਬਾਅਦ ਸੰਪ੍ਰਗ ਪ੍ਰਮੁੱਖ ਸੋਨੀਆ ਗਾਂਧੀ ਦੇ ਅਨੁਭਵ ਦਾ ਲਾਭ ਉਠਾਇਆ ਜਾਵੇਗਾ। ਜ਼ਿਕਰਯੋਗ ਹੈ ਕਿ 19 ਮਈ ਨੂੰ ਹੋਣ ਵਾਲੀਆਂ ਆਖਰੀ ਪੜਾਅ ਦੀਆਂ ਵੋਟਾਂ ਲਈ ਅੱਜ ਚੋਣ ਪ੍ਰਚਾਰ ਬੰਦ ਹੋ ਗਿਆ।

 

ਲੋਕ ਸਭਾ ਚੋਣਾਂ ਦਾ ਪ੍ਰਚਾਰ ਬੰਦ ਹੋਣ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਕਰਕੇ ਗਠਜੋੜ ਦੇ ਸਵਾਲ ਉਤੇ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਨਹੀਂ ਲੱਗਦਾ ਹੈ ਕਿ ਮਾਇਆਵਤੀ, ਅਖਿਲੇਸ਼ ਜਾਂ (ਤੇਦੇਪਾ ਪ੍ਰਮੁੱਖ ਚੰਦਰਬਾਬੂ ਨਾਇਡੂ ਭਾਜਪਾ ਨਾਲ ਜਾਣਗੇ।’ ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਸੋਨੀਆ ਗਾਂਧੀ ਜੀ ਅਤੇ ਮਨਮੋਹਨ ਸਿੰਘ ਜੀ ਦਾ ਬਹੁਤ ਤਜ਼ਰਬਾ ਹੈ। ਮੈਂ ਨਰਿੰਦਰ ਮੋਦੀ ਨਹੀਂ ਹਾਂ ਕਿ ਅਨੁਭਵੀ ਲੋਕਾਂ ਨੂੰ ਦਰਕਿਨਾਰ ਕਰ ਦੇਵਾਗਾ। ਅਸੀਂ ਸੋਨੀਆ ਜੀ ਦੇ ਤਜਰਬੇ ਦਾ ਲਾਭ ਉਠਾਵਾਂਗੇ।

 

ਪ੍ਰਧਾਨ ਮੰਤਰੀ ਅਹੁਦੇ ਦੇ ਸਵਾਲ ਉਤੇ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਬਹੁਤ ਸਪੱਸ਼ਟ ਕੀਤਾ ਹੈ। 23 ਮਈ ਨੂੰ ਜਨਤਾ ਜੋ ਵੀ ਫੈਸਲਾ ਕਰੇਗੀ ਅਸੀਂ ਮੰਨਾਂਗੇ। ਉਸ ਤੋਂ ਪਹਿਲਾਂ ਕੁਝ ਨਹੀਂ ਕਹਾਂਗੇ। ਇਸ ਤੋਂ ਇਲਾਵਾ, ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਨਰਿੰਦਰ ਮੋਦੀ ਲਈ 90 ਫੀਸਦੀ ਦਰਵਾਜੇ ਬੰਦ ਕਰ ਦਿੱਤੇ ਹਨ, ਵਿਰੋਧੀਆਂ ਨੂੰ ਗਾਲੀ ਦੇ ਕੇ ਉਨ੍ਹਾਂ ਖੁਦ ਹੀ ਆਪਣੇ 10 ਫੀਸਦੀ ਰਸਤੇ ਬੰਦ ਕਰ ਦਿੱਤੇ।

 

ਰਾਹੁਲ ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ ਨੂੰ ਸੱਤਾ ਤੋਂ ਬੇਦਖਲ ਕਰਨ ਦੇ ਟੀਚੇ ਨਾਲ ਕਾਂਗਰਸ, ਬਸਪਾ ਅਤੇ ਸਪਾ ਵਿਚਾਰਕ ਤੌਰ ਉਤੇ ਇਕ ਹੀ ਧਾਰਾ ਵਿਚ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਤੌਰ ਉਤੇ ਕਾਂਗਰਸ ਦੀ ਭੂਮਿਕਾ ਏ ਗਰੇਡ ਦੀ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi says Akhilesh Mayawati will not go with BJP after Lok Sabha Election 2019