ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਨੇ ਬੇਰੁਜ਼ਗਾਰੀ ਉਤੇ PM ਮੋਦੀ ਨੂੰ ਘੇਰਿਆ

ਰਾਹੁਲ ਨੇ ਬੇਰੁਜ਼ਗਾਰੀ ਉਤੇ PM ਮੋਦੀ ਨੂੰ ਘੇਰਿਆ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਦੇ ਮੁੱਦੇ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਦੇ ‘ਪਕੌੜੇ’ ਵਾਲੇ ਬਿਆਨ ਉਤੇ ਵਿਅੰਗ ਕਸਦੇ ਹੋਏ ਕਿਹਾ ਕਿ ‘ਪਕੌੜਾ ਵੇਚਣਾ’ ਵੀ ਇਕ ਤਰ੍ਹਾਂ ਦਾ ਕੰਮ ਹੈ। ਰਾਹੁਲ ਨੇ ਇੱਥੇ ਇਕ ਚੁਣਾਵੀਂ ਸਭਾ ਨੂੰ ਸੰਬੋਧਨ ਕਰਦੇ ਹੋਏ ਦਾਅਵਾ ਕੀਤਾ ਕਿ ਦੇਸ਼ ਵਿਚ ਬੇਰੁਜ਼ਗਾਰੀ 45 ਸਾਲ ਵਿਚ ਸਭ ਤੋਂ ਉਚੇ ਪੱਧਰ ਉਤੇ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮੋਦੀ ਦਾ ਯੋਗਦਾਨ ਹੈ।

ਮੋਦੀ ਨੇ ਹਵਾਈ ਫੌਜ ਦੇ ਜਹਾਜ਼ ਨੂੰ ਆਪਣੀ ਟੈਕਸੀ ਬਣਾਇਆ : ਕਾਂਗਰਸ

ਕਾਂਗਰਸ ਪ੍ਰਧਾਨ ਨੇ ਕੇਂਦਰ ਵਿਚ ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈਆਂ ਯੋਜਨਾਵਾਂ ਦਾ ਮਾਖੌਲ ਉਡਾਉਂਦੇ ਹੋਏ ਕਿਹਾ ਕਿ ‘ਮੇਕ ਇਨ ਇੰਡੀਆ, ਸਟਾਰਟ ਅੱਪ ਇੰਡੀਆ, ਸਿਟ ਡਾਊਨ ਇੰਡੀਆ, ਪਕੌੜਾ…। ਸ਼ੁਰੂ ਵਿਚ ਉਨ੍ਹਾਂ ‘ਮੇਕ ਇੰਨ ਇੰਡੀਆ’ ਦੀ ਗੱਲ ਕੀਤੀ ਫਿਰ ‘ਸਟਾਰਟ ਅਪ ਇੰਡੀਆ’ ਦੀ ਗੱਲ ਕੀਤੀ, ਇਸ ਦੇ ਬਾਅਦ ‘ਸਟੈਡ ਅਪ ਇੰਡੀਆ’ ਦੀ ਗੱਲ ਕੀਤੀ ਅਤੇ ਆਖਿਰ ਵਿਚ ਉਹ ‘ਪਕੌੜਾ’ ਉਤੇ ਜਾ ਕੇ ਰੁਕੇ।

 

ਪਿਛਲੇ ਸਾਲ ਇਕ ਇੰਟਰਵਿਊ ਵਿਚ ਪ੍ਰਧਾਨ ਮੰਤਰੀ ਨੇ ਉਦਾਹਰਣ ਦਿੱਤਾ ਸੀ ਕਿ ਪਕੌੜਾ ਵੇਚਣਾ ਵੀ ਇਕ ਤਰ੍ਹਾਂ ਦਾ ਰੁਜ਼ਾਗਰ ਹੈ। ਰਾਹੁਲ ਗਾਂਧੀ ਨੇ ਮੋਦੀ ਉਤੇ ਨਫਰਤ ਫੈਲਾਉਣ ਦਾ ਵੀ ਦੋਸ਼ ਲਗਾਇਆ। ਰਾਹੁਲ ਨੇ ਕਿਹਾ ਕਿ, ‘ਉਹ ਜਿੱਥੇ ਵੀ ਜਾਂਦੇ ਹਨ, ਉਥੇ ਨਫਰਤ ਹੁੰਦੀ ਹੈ। ਹਰਿਆਣਾ ਵਿਚ ਇਕ ਭਾਈਚਾਰੇ ਨੂੰ ਦੂਜੇ ਦੇ ਖਿਲਾਫ ਲੜਾਇਆ ਜਾ ਰਿਹਾ ਹੈ।  ਜਦੋਂ ਉਹ ਤਮਿਲਨਾਡੂ ਜਾਂਦੇ ਹਨ ਤਾਂ ਉਥੇ ਕਿਸੇ ਹੋਰ ਦੀ ਆਲੋਚਨਾ ਕਰਦੇ ਹਨ। ਮਹਾਰਾਸ਼ਟਰ ਵਿਚ ਉਹ ਉਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕਾਂ  ਖਿਲਾਫ ਬੋਲਦੇ ਹਨ। ਇਕ ਧਰਮ ਦੇ ਲੋਕਾਂ ਨੂੰ ਦੂਜੇ ਧਰਮ ਦੇ ਲੋਕਾਂ ਨਾਲ ਲੜਾਇਆ ਜਾ ਰਿਹਾ ਹੈ।

 

ਉਨ੍ਹਾਂ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਉਨ੍ਹਾਂ ਦੇ ਕਾਰਜਕਾਲ ਵਿਚ ਕੀ ਹਾਸਲ ਕੀਤਾ ਗਿਆ ਹੈ। ਰਾਹੁਲ ਨੇ ਕਿਹਾ ਕਿ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਪਿਛਲੇ ਪੰਜ ਸਾਲ ਵਿਚ ਤੁਸੀਂ ਕੀ ਕੀਤਾ ਹੈ। ਆਪਣੇ ਦੇਸ਼ ਨੂੰ ਕੀ ਦਿੱਤਾ ਹੈ? ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਘੱਟੋ ਘੱਟ ਆਮਦਨ ਸਮਰਥਨ ਯੋਜਨਾ ‘ਨਿਆਂ’ ਦਾ ਵਾਅਦਾ ਮੱਧ ਵਰਗ ਉਤੇ ਬੋਝ ਨਹੀਂ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi Target PM narendra Modi Over unemployment Issue in Sirsa Haryana