ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਦੋ ਸੀਟਾਂ ਤੋਂ ਲੜਨਗੇ ਚੋਣ

ਰਾਹੁਲ ਗਾਂਧੀ ਦੋ ਸੀਟਾਂ ਤੋਂ ਲੜਨਗੇ ਚੋਣ

ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਇਸ ਵਾਰ ਲੋਕ ਸਭਾ ਚੋਣਾਂ ਦੋ ਸੀਟਾਂ ਤੋਂ ਲੜਨਗੇ। ਉਹ ਅਮੇਠੀ ਅਤੇ ਕੇਰਲ ਦੀ ਵਾਏਨਾਡ ਲੋਕ ਸਭਾ ਸੀਟ ਤੋਂ ਲੜਨਗੇ। ਪਾਰਟੀ ਤੋਂ ਸੀਨੀਅਰ ਆਗੂ ਅਤੇ ਸਾਬਕਾ ਰੱਖਿਆ ਮੰਤਰੀ ਏ ਕੇ ਐਂਟਨੀ ਨੇ ਅੱਜ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ। ਇਸ ਮੌਕੇ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਰਾਹੁਲ ਗਾਂਧੀ ਦੋ ਥਾਂ ਤੋਂ ਚੋਣ ਲੜਨ ਦਾ ਕਾਰਨ ਦੱਸਿਆ ਅਤੇ ਕਿਹਾ ਕਿ ਅਮੇਠੀ ਰਾਹੁਲ ਗਾਂਧੀ ਦੀ ਕਰਮਭੂਮੀ ਹੈ ਉਹ ਹਮੇਸ਼ਾਂ ਇੱਥੋਂ ਚੋਣ ਲੜਦੇ ਰਹਿਣਗੇ।

 

ਵਾਏਨਾਡ ਤੋਂ ਚੋਣ ਲੜਨ ਦਾ ਕਾਰਨ

 

ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਮੁਤਾਬਕ ਕੇਰਲ ਦੀ ਵਾਏਨਾਡ ਸੀਟ ਦੱਖਣੀ ਭਾਰਤ ਦੇ ਤਿੰਨ ਸੂਬਿਆਂ ਤੋਂ ਤਮਿਲਨਾਡੂ, ਕਰਨਾਟਕ ਅਤੇ ਕੇਰਲ ਵਿਚ ਹੈ ਇਸ ਲਈ ਇੱਥੋਂ ਚੋਣ ਲੜਕੇ ਰਾਹੁਲ ਗਾਂਧੀ ਦੱਖਣੀ ਭਾਰਤ ਤਿੰਨ ਸੂਬਿਆਂ ਦੀ ਪ੍ਰਤੀਨਿੱਤਵ ਕਰ ਪਾਉਣਗੇ। ਉਨ੍ਹਾਂ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਤਿੰਨ ਸੂਬਿਆਂ ਦੇ ਲੋਕਾਂ ਦੀ ਮੰਗ ਸੀ ਕਿ ਰਾਹੁਲ ਗਾਂਧੀ ਉਤਰ ਭਾਰਤ ਦੇ ਨਾਲ ਦੱਖਣ ਭਾਰਤ ਨੂੰ ਵੀ ਆਪਣੀ ਅਗਵਾਈ ਦੇਣ, ਇਸ ਲਈ ਰਾਹੁਲ ਗਾਂਧੀ ਨੇ ਕੇਰਲ ਦੇ ਵਾਏਨਾਡ ਸੀਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ।

 

ਸੁਰਜੇਵਾਲਾ ਨੇ ਦੱਸਿਆ ਕਿ ਉਤਰ ਭਾਰਤ ਅਤੇ ਦੱਖਣੀ ਭਾਰਤ ਦੇ ਖਾਣ–ਪਾਣ ਅਤੇ ਸੱਭਿਆਚਾਰ ਵਿਚ ਕਾਫੀ ਅੰਤਰ ਹੈ ਅਜਿਹੇ ਵਿਚ ਰਾਹੁਲ ਗਾਂਧੀ ਇਥੋਂ ਚੋਣ ਲੜਕੇ ਇਸ ਦੋ ਇਲਾਕਿਆਂ ਦੀ ਏਕਤਾ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਦਾ ਕੰਮ ਕਰਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rahul gandhi to contest from wayanad lok sabha constituency to know all about the wayanad of kerala