ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਬੁੱਧਵਾਰ ਨੂੰ ਅਮੇਠੀ ਤੋਂ ਕਾਗਜ਼ ਭਰਨਗੇ। ਕਾਗਜ਼ ਭਰਨ ਤੋਂ ਪਹਿਲਾਂ ਉਹ ਗੌਰੀਗੰਜ ਵਿਚ ਰੋਡ ਸ਼ੋਅ ਵੀ ਕਰਨਗੇ। ਇਸ ਦੌਰਾਨ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੀ ਨਾਲ ਹੋਣਗੇ।
ਰਾਹੁਲ ਗਾਂਧੀ ਇਸ ਵਾਰ ਕੇਲ ਦੀ ਵਾਏਨਾਡ ਸੀਟ ਤੋਂ ਵੀ ਚੋਣ ਲੜ ਰਹੇ ਹਨ। ਵਾਏਨਾਡ ਵਿਚ ਉਹ ਕਾਗਜ਼ ਭਰ ਚੁੱਕੇ ਹਨ। ਪਾਰਟੀ ਦਾ ਕਹਿਣਾ ਹੈ ਕਿ ਇਹ ਸੀਟ ਦੱਖਣੀਭਾਰਤ ਦੇ ਤਿੰਨ ਸੂਬਿਆਂ ਤੋਂ ਤਾਮਿਲਨਾਡੂ, ਕਰਨਾਟਕ ਅਤੇ ਕੇਰਲ ਵਿਚ ਹੈ ਇਸ ਲਈ ਇੱਥੋਂ ਚੋਣ ਲੜਕੇ ਰਾਹੁਲ ਗਾਂਧੀ ਦੱਖਣੀ ਭਾਰਤ ਦੇ ਤਿੰਨ ਸੂਬਿਆਂ ਦੀ ਪ੍ਰਤੀਨਿਧਤਵ ਕਰ ਸਕਣਗੇ।
ਅਮੇਠੀ ਕਾਂਗਰਸ ਦੀ ਪਰੰਪਰਾਗਤ ਸੀਟ ਮੰਨੀ ਜਾਂਦੀ ਹੈ। ਇੱਥੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੀ 4 ਵਾਰ ਲੋਕ ਸਭਾ ਮੈਂਬਰ ਰਹੇ ਹਨ। ਰਾਹੁਲ ਗਾਂਧੀ ਵੀ ਅਮੇਠੀ ਤੋਂ ਲਗਾਤਾਰ 3 ਵਾਰ ਲੋਕ ਸਭਾ ਮੈਂਬਰ ਚੁਣੇ ਗਏ ਹਨ। 2004 ਵਿਚ ਉਨ੍ਹਾਂ ਪਹਿਲੀ ਵਾਰ ਇੱਥੋਂ ਜਿੱਤ ਪ੍ਰਾਪਤ ਕੀਤੀ ਸੀ। ਫਿਰ 2009 ਵਿਚ ਅਤੇ 2014 ਵਿਚ ਵੀ ਅਮੇਠੀ ਨੇ ਉਨ੍ਹਾਂ ਨੂੰ ਚੁਣਿਆ।
ਬੀਤੀਆਂ ਲੋਕ ਸਪਾ ਚੋਣਾਂ ਵਿਚ ਉਨ੍ਹਾਂ ਭਾਜਪਾ ਦੀ ਸਮ੍ਰਿਤੀ ਇਰਾਨੀ ਨੂੰ ਹਿਰਾਇਆ ਸੀ। ਇਸ ਵਾਰ ਵੀ ਉਨ੍ਹਾਂ ਦਾ ਮੁਕਾਬਲਾ ਸਮ੍ਰਿਤੀ ਇਰਾਨੀ ਨਾਲ ਹੈ। ਪ੍ਰੰਤੂ ਇਸ ਵਾਰ ਮੁਕਾਬਲਾ ਸਖਤ ਹੋਣ ਦੀ ਉਮੀਦ ਹੈ।