ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਨੇ ਟਵੀਟ ਕਰਕੇ ਝੁੱਗੀ ਵਾਸੀਆਂ ਤੇ ਕਿਰਾਏਦਾਰਾਂ ਨੂੰ ਦਿੱਤਾ ਭਰੋਸਾ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਮਗਰੋਂ ਜੇਕਰ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਮੁੰਬਈ ਚ ਝੁੱਗੀ ਵਾਲਿਆਂ ਅਤੇ ਕਿਰਾਏਦਾਰਾਂ ਨੂੰ ਆਪਣਾ ਘਰ ਮਿਲੇਗਾ। ਮੁੰਬਈ ਦੀ ਸਾਰੀ 6 ਸੀਟਾਂ ’ਤੇ ਸੋਮਵਾਰ ਨੂੰ ਵੋਟਾਂ ਪੈਣੀਆਂ ਹਨ।

 

 

ਦੇਸ਼ ਦੀਆਂ ਦੋ ਸੀਟਾਂ ਤੋਂ ਲੋਕ ਸਭਾ ਚੋਣਾਂ ਲੜ ਰਹੇ ਰਾਹੁਲ ਗਾਂਧੀ ਨੇ ਟਵੀਟ ਕਰਕੇ ਲਿਖਿਆ ਕਿ ਅਸੀਂ ਆਪਣੀ ਪਾਰਟੀ ਦੇ ਸਾਥੀ ਆਗੂਆਂ ਦੀ ਇਸ ਪੇਸ਼ਕਸ਼ ਦੀ ਹਮਾਇਤ ਕੀਤੀ ਹੈ ਕਿ ਝੁੱਗੀ ਵਾਸੀਆਂ ਅਤੇ ਕਿਰਾਏਦਾਰਾਂ ਨੂੰ ਘੱਟੋ ਘੱਟ 500 ਵਰਗ ਫੁੱਟ ਦੇ ਘਰ ਦਿੱਤੇ ਜਾਣਗੇ।

 

 

ਉਨ੍ਹਾਂ ਲਿਖਿਆ, ਮੈਂ ਮੁੰਬਈ ਵਾਸੀਆਂ ਨੂੰ ਭਰੋਸਾ ਦੁਆਉਂਦਾ ਹਾਂ ਕਿ ਜੇਕਰ ਕਾਂਗਰਸ ਸੱਤਾ ਚ ਆਈ ਤਾਂ ਝੁੱਗੀ ਵਾਲਿਆਂ ਅਤੇ ਕਿਰਾਏਦਾਰਾਂ ਨੂੰ ਆਪਣਾ ਘਰ ਮਿਲ ਜਾਵੇਗਾ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi Tweet Mumbai slum dwellers tenants to get own homes post Congress win