ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Rajasthan Exit Poll: ਰਾਜਸਥਾਨ ’ਚ ਕਮਲ ਖਿੜਣ ਦੀਆਂ ਕਿਆਸਅਰਾਈਆਂ

ਲੋਕ ਸਭਾ ਚੋਣਾਂ (Lok Sabha Polls 2019) ਦੇ 7ਵੇਂ ਅਤੇ ਆਖਰੀ ਗੇੜ ਦੀ ਵੋਟਿੰਗ ਮਗਰੋਂ ਚੋਣ ਸਰਵੇਖਣ ਦੇ ਨਤੀਜੇ ਸਾਹਮਣ ਆ ਗਏ ਹਨ। ਰਾਜਸਥਾਨ ਭਾਜਪਾ ਲਈ ਕਾਫੀ ਅਹਿਮੀਅਤ ਰੱਖਦਾ ਹੈ। ਇਸ ਦਾ ਕਾਰਨ ਇਹ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਚ ਭਾਜਪਾ ਨੇ ਮੋਦੀ ਮੈਜਿਕ ਦੇ ਦਮ ਤੇ ਸੂਬੇ ਦੀਆਂ ਸਾਰੀਆਂ ਸੀਟਾਂ ਤੇ ਜਿੱਤ ਦਾ ਝੰਡਾ ਲਹਿਰਾਇਆ ਸੀ।

 

ਇਸ ਵਾਰ ਚੋਣ ਸਰਵੇਖਣ ਪਿਛਲੀ ਵਾਰ ਵਾਂਗ ਨਹੀਂ ਦੇਖ ਰਹੇ ਹਨ। ਇਸ ਸਾਲ ਰਾਜਸਥਾਨ ਚ ਭਾਜਪਾ ਨੂੰ ਕਾਂਗਰਸ ਨੇ ਸਖਤ ਟੱਕਰ ਪੇਸ਼ ਕੀਤੀ ਹੈ ਅਤੇ ਅਜਿਹੀਆਂ ਕਈ ਸੀਟਾਂ ਹਨ, ਜਿੱਥੇ ਮੁਕਾਬਲਾ ਕਾਫੀ ਨੇੜਲਾ ਬਣ ਰਿਹਾ ਹੈ। ਇਸ ਲਈ ਰਵਾਇਤੀ ਨਤੀਜੇ ਸਾਹਮਣੇ ਆਉਣ ਮਗਰੋਂ ਹੀ ਇਹ ਸਾਫ ਹੋ ਪਾਵੇਗਾ ਕਿ ਭਾਜਪਾ ਪਿਛਲੀ ਵਾਰ ਵਾਂਗ ਪ੍ਰਦਰਸ਼ਨ ਕਰ ਸਕੇਗੀ ਜਾਂ ਨਹੀਂ।

 

ਚੋਣ ਸਰਵੇਖਣਾਂ ਮੁਤਾਬਕ ਇਸ ਵਾਰ ਰਾਜਸਥਾਨ ਚ ਭਾਜਪਾ ਨੂੰ 25, ਕਾਂਗਰਸ ਨੂੰ 0 ਸੀਟਾਂ ਮਿਲਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸਾਲ 2014 ਚ ਲੋਕ ਸਭਾ ਚੋਣਾਂ ਚ ਭਾਜਪਾ ਨੇ ਸੂਬੇ ਦੀਆਂ ਸਾਰੀਆਂ 25 ਸੀਟਾਂ ਤੇ ਜਿੱਤ ਦਰਜ ਕੀਤੀ ਸੀ। (ਡਿਸਕਲੇਮਰ: ਚੋਣ ਸਰਵੇਖਣ ਦੇ ਨਤੀਜੇ ਗਲਤ ਵੀ ਹੋ ਸਕਦੇ ਹਨ)

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rajasthan-lok-sabha-election-exit-poll-2019-seat-and-vote-share-bjp-congress