ਮੋਦੀ ਸਰਕਾਰ ਬਾਰੇ ਬਸਪਾ ਸੁਪਰੀਮੋ ਮਾਇਆਵਤੀ (Mayawati) ਦੀ ਟਿਪਣੀ ਉੱਤੇ ਚੁਟਕੀ ਲੈਂਦੇ ਹੋਏ ਗ੍ਰਹਿ ਮੰਤਰੀ ਰਾਜਨਾਥ ਸਿੰਘ (Rajnath Singh) ਨੇ ਮੰਗਲਵਾਰ ਨੂੰ ਕਿਹਾ ਹੈ ਕਿ ਜਿਨ੍ਹਾਂ ਦੀ ਖ਼ੁਦ ਦੀ ਕਿਸ਼ਤੀ ਡੁੱਬੀ ਹੋਵੇ, ਉਨ੍ਹਾਂ ਨੂੰ ਦੂਜਿਆਂ ਦੀ ਕਿਸ਼ਤੀ ਕਿਥੋਂ ਦਿਖ ਗਈ। ਚੋਣ ਨਤੀਜੇ ਆਉਣ ਦਿਓ, ਪਤਾ ਚੱਲ ਜਾਵੇਗਾ।
ਰਾਜਨਾਥ ਸਿੰਘ ਨੂੰ ਬਸਪਾ ਸੁਪਰੀਮੋ ਮਾਇਆਵਤੀ ਦੀ ਉਸ ਟਿਪਣੀ ਬਾਰੇ ਪੁੱਛਿਆ ਸੀ ਜਿਸ ਵਿੱਚ ਉਨ੍ਹਾਂ ਕਿਹਾ ਕਿ ਪੀਐਮ ਨਰਿੰਦਰ ਮੋਦੀ ਦੀ ਸਰਕਾਰ ਦੀ ਕਿਸ਼ਤੀ ਡੁੱਬ ਰਹੀ ਹੈ।
ਮਾਇਆਵਤੀ ਨੇ ਸਿਲਸਿਲੇਵਾਰ ਟਵੀਟ ਕਰਦੇ ਹੋਏ ਲਿਖਿਆ, ਇਸ ਦਾ ਜਿਊਂਦਾ ਜਾਗਦਾ ਪ੍ਰਮਾਣ ਇਹ ਹੈ ਕਿ ਆਰਐਸਐਸ ਨੇ ਵੀ ਇਨ੍ਹਾਂ ਦਾ ਸਾਥ ਛੱਡ ਦਿੱਤਾ ਹੈ ਜਿਸ ਨਾਲ ਮੋਦੀ ਦੇ ਪਸੀਨੇ ਛੂਟ ਰਹੇ ਹਨ।
ਰਾਜਨਾਥ ਸਿੰਘ ਨੇ ਭਾਜਪਾ ਦੇ ਮੁੱਖ ਦਫ਼ਤਰ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਮਾਇਆਵਤੀ ਜੀ ਨੂੰ ਕਹਿਣ ਦਿਓ। ਚੋਣ ਨਤੀਜੇ ਆਉਣ ਦਿਓ, ਪਤਾ ਚੱਲ ਜਾਵੇਗਾ ਕਿ ਕਿਸ ਦੀ ਕਿਸ਼ਤੀ ਡੁੱਬੀ ਹੈ।