ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਆਪਣੇ ਕਾਗਜ਼ ਦਾਖਲ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਨੇ ਸਵੇਰੇ ਲਖਨਊ ਦੇ ਹਨੂੰਮਾਨ ਸੇਤੁ ਮੰਦਰ ਵਿਚ ਪੂਜਾ–ਅਰਚਨਾ ਕੀਤੀ। ਇਸ ਤੋਂ ਬਾਅਦ ਉਹ ਭਾਜਪਾ ਪ੍ਰਦੇਸ਼ ਮੁੱਖ ਦਫ਼ਤਰ ਪਹੁੰਚੇ। ਰਾਜਨਾਥ ਨੇ ਪਾਰਟੀ ਦਫ਼ਤਰ ਵਿਚ ਆਪਣੇ ਸੰਬੋਧਨ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਭਾਰਤ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਅੱਗੇ ਵਧਾਉਣ ਵਿਚ ਮੋਦੀ ਨੇ ਚੰਗਾ ਕੰਮ ਕੀਤਾ ਹੈ। ਜਨਤਕ ਸਭਾਵਾਂ ਵਿਚ ਉਨ੍ਹਾਂ ਦਾ ਆਕਰਸ਼ਣ ਦੇਖਣ ਨੂੰ ਮਿਲ ਰਿਹਾ ਹੈ। ਚਾਹੇ ਕੇਰਲ ਹੋਵੇ ਜਾਂ ਕਰਨਾਟਕ ਹਰ ਥਾਂ ਲੋਕ ਉਨ੍ਹਾਂ ਨੂੰ ਸੁਣਨ ਲਈ ਆ ਰਹੇ ਹਨ।
ਰਾਜਨਾਥ ਨੇ ਕਿਹਾ ਕਿ ਇੱਥੋਂ ਦਾ ਉਮੀਦਵਾਰ ਹਾਂ। ਮੈਨੂੰ ਜ਼ਿਆਦਾ ਬੋਲਣ ਦੀ ਜ਼ਰੂਰਤ ਨਹੀਂ ਹੈ। ਮੈਂ ਲਖਨਊਵਾਸੀਆਂ ਨੂੰ ਜਾਣਦਾ ਹਾਂ। ਉਹ ਮੈਨੂੰ ਜਾਣਦੇ ਹਨ। ਮੈਨੂੰ ਵਿਸ਼ਵਾ ਹੈ ਕਿ ਉਹ ਮੈਨੂੰ ਦੁਬਾਰਾ ਸੇਵਾ ਕਰਨ ਦਾ ਮੌਕਾ ਜ਼ਰੂਰ ਦੇਣਗੇ।
ਰਾਜਨਾਥ ਨੇ ਪਾਰਟੀ ਦਫ਼ਤਰ ਤੋਂ ਆਪਣੇ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ। ਜਿਸ ਦੇ ਬਾਅਦ ਲਖਨਊ ਸਥਿਤ ਭਾਜਪਾ ਮੁੱਖ ਦਫ਼ਤਰ ਵਿਚ ਵੱਡੀ ਗਿਣਤੀ ਵਿਚ ਵਰਕਰ ਆਏ ਹੋਏ ਸਨ।