ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਾਸ਼ਾਂ ਗਿਣਨ ਦਾ ਕੰਮ ਇੱਲ੍ਹਾਂ ਦਾ ਹੁੰਦਾ ਹੈ, ਬਹਾਦਰਾਂ ਦਾ ਨਹੀਂ: ਰਾਜਨਾਥ ਸਿੰਘ

ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਦੇਸ਼-ਧ੍ਰੋਹ ਦੇ ਕਾਨੂੰਨ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਪਰ ਭਾਜਪਾ ਸਰਕਾਰ ਬਣਨ ਮਗਰੋਂ ਅਸੀਂ ਇਸ ਕਾਨੂੰਨ ਨੂੰ ਇੰਨਾ ਸਖ਼ਤ ਕਰ ਦਵਾਂਗੇ ਕਿ ਅੱਖਾਂ ਦਿਖਾਉਣ ਵਾਲਿਆਂ ਦੀ ਰੂਹ ਕੰਬ ਜਾਵੇਗੀ।

 

ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਮਗਰੋਂ ਸਾਡੀਆਂ ਫ਼ੌਜਾਂ ਨੇ ਹਵਾਈ ਹਮਲੇ ਕਰਕੇ ਅੱਤਵਾਦੀਆਂ ਨੂੰ ਤਬਾਹ ਕਰ ਦਿੱਤਾ ਤਾਂ ਕਾਂਗਰਸ ਨੇ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਪੁੱਛ ਲਈ। ਲਾਸ਼ਾਂ ਗਿਣਨ ਦਾ ਕੰਮ ਇੱਲ੍ਹਾਂ ਦਾ ਹੁੰਦਾ ਹੈ, ਬਹਾਦਰਾਂ ਦਾ ਨਹੀਂ।

 

ਰਾਜਨਾਥ ਨੇ ਕਿਹਾ ਕਿ ਸਾਲ 1951 ਮਗਰੋਂ ਦੇਸ਼ ਚ ਜਿੰਨੀਆਂ ਵੀ ਆਮ ਚੋਣਾਂ ਹੋਈਆਂ ਹਨ ਉਨ੍ਹਾਂ ਚੋਂ ਦੋ ਚੋਣਾਂ 2019 ਤੇ 2004 ਨੂੰ ਛੱਡ ਕੇ ਬਾਕੀ ਸਾਰੀਆਂ ਚੋਣਾਂ ਚ ਮਹਿੰਗਾਈ ਮੁੱਖ ਮੁੱਦਾ ਹੁੰਦਾ ਸੀ। ਇਹ ਸਾਡੇ ਦੋਨਾਂ ਪ੍ਰਧਾਨ ਮੰਤਰੀਆਂ ਦੀ ਆਰਥਿਕ ਪ੍ਰਬੰਧ ਸੀ ਕਿ ਦੇਸ਼ ਚ ਮਹਿੰਗਾਈ ਨਹੀਂ ਵੱਧ ਸਕੀ।

 

ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਹੁਣ ਨਿਆਏ ਦੀ ਗੱਲ ਕਰਦੇ ਹਨ ਜਦਕਿ ਨਹਿਰੂ ਤੋਂ ਲੈ ਕੇ ਰਾਜੀਵ ਗਾਂਧੀ ਤੇ ਸੋਨੀਆ ਗਾਂਧੀ ਤਕ ਨੇ ਗਰੀਬੀ ਹਟਾਓ-ਦੇਸ਼ ਬਚਾਓ ਦੇ ਨਾਅਰੇ ਦਿੱਤੇ।

 

ਰਾਜਨਾਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰਮਨਪਿਆਰਤਾ ਤੋਂ ਘਬਰਾ ਕੇ ਸਪਾ-ਬਸਪਾ ਨੇ ਘੱਟ ਗਿਣਤੀਆਂ ਨੂੰ ਮੋਦੀ ਦਾ ਡਰ ਦਿਖਾ ਕੇ ਵੋਟ ਖੋਹਣ ਦੇ ਮਕਸਦ ਨਾਲ ਗਠਜੋੜ ਕਰ ਲਿਆ। ਉਨ੍ਹਾਂ ਕਿਹਾ ਕਿ ਇਹ ਗਠਜੋੜ ਬੇਅਸਰ ਸਾਬਿਤ ਹੋ ਰਿਹਾ ਹੈ। ਇਸ ਗਠਜੋੜ ਦਾ ਸੂਬੇ ਚ ਕੋਈ ਅਸਰ ਨਹੀਂ ਪੈਣ ਜਾ ਰਿਹਾ ਹੈ। ਇਸੇ ਕਾਰਨ ਘਬਰਾ ਕੇ ਪੀਐਮ ਦੀ ਜਾਤ ਪੁੱਛੀ ਜਾ ਰਹੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajnath Singh will further tighten treason law when BJP government comes to power says Rajnath Singh