ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ : ਸਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ

ਲੋਕ ਸਭਾ ਚੋਣਾਂ : ਸਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ

ਸਮਾਜਵਾਦੀ ਪਾਰਟੀ (ਸਪਾ) ਨੇ ਲੋਕ ਸਭਾ ਚੋਣਾਂ ਲਈ ਉਤਰ ਪ੍ਰਦੇਸ਼ ਵਿਚ ਨੌ ਉਮੀਦਵਾਰਾਂ ਦੀ ਸੂਚੀ ਸ਼ੁੱਕਰਵਾਰ ਨੂੰ ਜਾਰੀ ਕਰ ਦਿੱਤੀ। ਪਾਰਟੀ ਸੰਸਥਾਪਕ ਮੁਲਾਇਮ ਸਿੰਘ ਯਾਦਵ ਮੈਨਪੁਰੀ ਅਤੇ ਡਿੰਪਲ ਯਾਦਵ ਕਨੌਜ ਤੋਂ ਉਮੀਦਵਾਰ ਹੋਣਗੇ।

 

ਧਰਮਿੰਦਰ ਯਾਦਵ ਬਦਾਯੂ ਤੋਂ, ਅਕਸ਼ੈ ਯਾਦਵ ਫਿਰੋਜਾਬਾਦ ਤੋਂ, ਕਮਲੇਸ਼ ਕਠੇਰੀਆ ਇਟਾਵਾ, ਭਾਈਲਾਲ ਕੋਲ ਰਾਬਰਟਸਗੰਜ ਅਤੇ ਸ਼ਬੀਰ ਬਾਲਮੀਕੀ ਬਹਰਾਈਚ ਤੋਂ ਪਾਰਟੀ ਉਮੀਦਵਾਰ ਹੋਣਗੇ। ਅਖਿਲੇਸ਼ ਯਾਦਵ ਕਿੱਥੋਂ ਚੋਣ ਲੜਨਗੇ ਫਿਲਹਾਲ ਇਸ ਸਬੰਧੀ ਕੁਝ ਪਤਾ ਨਹੀਂ ਹੈ।

 

ਸੂਚੀ ’ਤੇ ਸਪਾ ਦੇ ਰਾਸ਼ਟਰੀ ਜਨਰਲ ਸਕੱਤਰ ਰਾਮ ਗੋਪਾਲ ਯਾਦਵ ਦੇ ਦਸਤਖਤ ਹਨ। ਪਾਰਟੀ ਨੇ ਮੈਨਪੁਰੀ ਸੀਟ ਮੁਲਾਇਵ ਲਈ ਛੱਡ ਦਿੱਤੀ ਹੈ ਜੋ ਫਿਲਹਾਲ ਆਜਮਗੜ੍ਹ ਤੋਂ ਸੰਸਦ ਹੈ। ਉਹ 1996, 2004 ਅਤੇ 2009 ਵਿਚ ਮੈਨਪੁਰੀ ਦੀ ਪ੍ਰਤੀਨਿਧਤਵ ਲੋਕ ਸਭਾ ਵਿਚ ਕਰ ਚੁੱਕੇ ਹਨ।  ਮੁਲਾਇਵ ਨੇ 2014 ਦੀ ਚੋਣ ਆਜਮਗੜ੍ਹ ਅਤੇ ਮੈਨਪੁਰੀ ਤੋਂ ਲੜ੍ਹਿਆ ਸੀ ਅਤੇ ਦੋਵਾਂ ਹੀ ਥਾਵਾਂ ਤੋਂ ਜਿੱਤੀ ਹੋਈ ਸੀ। ਕਨੌਜ ਤੋਂ ਮੌਜੂਦਾ ਸੰਸਦ ਡਿੰਪਲ ਯਾਦਵ ਨੂੰ ਦੁਬਾਰਾ ਇਸੇ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਪਾਰਟੀ ਨੇ ਹਰਦੋਈ ਤੋਂ ਊਸ਼ਾ ਵਰਮਾ ਅਤੇ ਖੀਰੀ ਸੀਟ ਤੋਂ ਪੂਰਵੀ ਵਰਮਾ ਨੂੰ ਉਮੀਦਵਾਰ ਬਣਾਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:samajwadi party release 9 candidate list for loksabha elections dimple yadav contest from Kannauj no decision on akhilesh yadav