ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

EVM-VVPAT ਮਾਮਲੇ ’ਚ 21 ਵਿਰੋਧੀ ਪਾਰਟੀਆਂ ਨੂੰ SC ਦਾ ਝਟਕਾ

ਈਵੀਐਮ-ਵੀਵੀਪੈਟ ਮਾਮਲੇ ਚ ਵਿਰੋਧੀ ਧੜੇ ਦੀਆਂ 21 ਪਾਰਟੀਆਂ ਨੂੰ ਸੁਪਰੀਮ ਕੋਰਟ ਤੋਂ ਝਟਕਾ ਲਗਿਆ ਹੈ। ਕੋਰਟ ਨੇ 50 ਫੀਸਦ ਈਵੀਐਮ ਅਤੇ ਵੀਵੀਪੈਟ ਪਰਚੀਆਂ ਦੇ ਮਿਲਾਣ ਦੀ ਮੁੜ ਵਿਚਾਰ ਅਪੀਲ ਨੂੰ ਖਾਰਿਜ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਅਦਾਲਤ ਆਪਣੇ ਹੁਕਮ ਨੂੰ ਸੋਧਣ ਲਈ ਤਿਆਰ ਨਹੀਂ ਹੈ।

 

ਇਸ ਤੋਂ ਪਹਿਲਾਂ ਸੁਪਰੀਮ ਕੋਰਟ 3 ਮਈ ਸ਼ੁੱਕਰਵਾਰ ਨੂੰ ਲੋਕ ਸਭਾ ਚੋਣਾਂ ਈਵੀਐਮ ਦੇ ਨਾਲ ਵੀਵੀਪੈਟ ਦੀ ਪਰਚੀਆਂ ਦੇ ਤੱਥਾਂ ਨੂੰ ਮਿਲਾਉਣ ਦੀ ਗਿਣਤੀ ਹੋਰ ਜ਼ਿਆਦਾ ਕਰਨ ਲਈ 21 ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਅਪੀਲ ਤੇ ਇਸ ਹਫ਼ਤੇ ਸੁਣਵਾਈ ਕਰਨ ਲਈ ਤਿਆਰ ਹੋ ਗਿਆ ਸੀ

 

ਸਿਖਰ ਅਦਾਲਤ ਨੇ 8 ਅਪ੍ਰੈਲ ਨੂੰ ਚੋਣ ਕਮਿਸ਼ਨ ਨੂੰ ਹੁਕਮ ਦਿੱਤਾ ਸੀ ਕਿ ਵੋਟਾਂ ਦੀ ਗਿਣਤੀ ਮਗਰੋਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੇ ਨਾਲ ਲਗੀ ਵੀਵੀਪੈਟ ਦੀਆਂ ਪਰਚੀਆਂ ਦੇ ਮਿਲਾਨ ਦੀ ਪ੍ਰਕਿਰਿਆ ਪ੍ਰਤੀ ਵਿਧਾਨ ਸਭਾ ਖੇਤਰ ਇਕ ਵੋਟਿੰਗ ਬੂਥ ਤੋਂ ਵਧਾ ਕੇ 5 ਵੋਟਿੰਗ ਕੇਂਦਰ ਕੀਤੀ ਜਾਵੇ

 

ਸੁਪਰੀਮ ਕੋਰਟ ਨੇ ਹਰੇਕ ਵਿਧਾਨ ਸਭਾ ਖੇਤਰ ਘਟੋ ਘੱਟ 50 ਫੀਸਦ ਪਰਚੀਆਂ ਦਾ ਮਿਲਾਨ ਕਰਨ ਦੀ ਵਿਰੋਧੀ ਪਾਰਟੀਆਂ ਦੀ ਅਪੀਲ ਰੱਦ ਕਰ ਦਿੱਤੀ ਸੀ ਜਿਸ ਤੋਂ ਬਾਅਦ ਅਦਾਲਤ ਨੇ ਮੁੜ ਵਿਚਾਰ ਕਰਨ ਦੀ ਅਪੀਲ ਨੂੰ ਅੱਜ ਮਨਜ਼ੂਰ ਕਰ ਲਿਆ ਹੈ

 

 

ਰੇਵ ਪਾਰਟੀ ’ਚ ਚੱਲਦਾ ਸੀ ਦੇਹ-ਵਪਾਰ ਦਾ ਧੰਦਾ, 192 ਜੋੜੇ ਫੜੇ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SC dismisses review petition filed by 21 opposition parties seeking verification of 50 percents EVMs VVPATs