ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਮੁੜ ਸਰਕਾਰ ਬਣਾਉਂਦਿਆਂ ਹੀ ਜੰਮੂ–ਕਸ਼ਮੀਰ ’ਚੋਂ ਧਾਰਾ 370 ਹਟਾਵਾਂਗੇ: ਅਮਿਤ ਸ਼ਾਹ

ਸਰਕਾਰ ਬਣਾਉਂਦਿਆਂ ਹੀ ਜੰਮੂ–ਕਸ਼ਮੀਰ ’ਚੋਂ ਧਾਰਾ 370 ਹਟਾਵਾਂਗੇ: ਅਮਿਤ ਸ਼ਾਹ

ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਕਿਹਾ ਹੈ ਕਿ ਕਾਂਗਰਸ ਅਤੇ ਬਸਪਾ–ਸਪਾ ਦੇ ਸਹਿਯੋਗੀ ਉਮਰ ਅਬਦੁੱਲ੍ਹਾ ਕਹਿੰਦੇ ਹਨ ਕਿ ਕਸ਼ਮੀਰ ਨੂੰ ਵੱਖਰਾ ਪ੍ਰਧਾਨ ਮੰਤਰੀ ਚਾਹੀਦਾ ਹੈ। ਕੀ ਦੇਸ਼ ਵਿੱਚ ਦੋ ਪ੍ਰਧਾਨ ਮੰਤਰੀ ਹੋਣੇ ਚਾਹੀਦੇ ਹਨ। ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਕਸ਼ਮੀਰ ਨੂੰ ਵੱਖ ਕਰਨਾ ਚਾਹੁੰਦੀਆਂ ਹਨ। ਪਰ ਭਾਜਪਾ ਦੇਸ਼ ਦੇ ਟੁਕੜੇ ਨਹੀਂ ਹੋਣ ਦੇਵੇਗੀ।

 

 

ਸ੍ਰੀ ਸ਼ਾਹ ਨੇ ਕਿਹਾ ਕਿ ਕਸ਼ਮੀਰ ਦੇਸ਼ ਦਾ ਤਾਜ ਹੈ ਤੇ ਸਰਕਾਰ ਬਣਦਿਆਂ ਹੀ ਧਾਰਾ 370 ਹਟਾ ਕੇ ਦੇਸ਼ ਦੇ ਤਾਜ ਨੂੰ ਸੁਆਰਨ ਦਾ ਕੰਮ ਕੀਤਾ ਜਾਵੇਗਾ।

 

 

ਸ੍ਰੀ ਅਮਿਤ ਸ਼ਾਹ ਅੱਜ ਕੇਂਦਰੀ ਰਾਜ ਮੰਤਰੀ ਸਾਧਵੀ ਨਿਰੰਜਣ ਜਿਓਤੀ ਦੇ ਸਮਰਥਨ ਵਿੱਚ ਵਿਜੇ ਸੰਕਲਪ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ 10 ਸਾਲ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਸੀ, ਤਦ ਸਰਹੱਦ ਪਾਰ ਤੋਂ ਅੱਤਵਾਦੀ ਆਰਾਮ ਨਾਲ ਆਉਂਦੇ ਸਨ ਤੇ ਸਰਹੱਦ ਉੱਤੇ ਤਾਇਨਾਤ ਜਵਾਨਾਂ ਦਾ ਸਿਰ ਵੱਢ ਕੇ ਲੈ ਜਾਂਦੇ ਸਨ। ਪਰ ਸਰਕਾਰ ਮੌਨੀ ਬਾਬੇ ਵਾਂਗ ਮੌਨ ਬਣੀ ਰਹਿੰਦੀ ਸੀ।

 

 

ਸ੍ਰੀ ਸ਼ਾਹ ਨੇ ਕਿਹਾ ਕਿ ਪੁਲਵਾਮਾ ਵਿੱਚ 40 ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਦੇਸ਼ ਦੇ ਹਾਲਾਤ ਠੀਕ ਨਹੀਂ ਸਨ, ਲੋਕਾਂ ਵਿੱਚ ਗੁੱਸਾ ਸੀ। ਪਾਕਿਸਤਾਨ ਵੀ ਅਲਰਟ ਸੀ, ਸਰਹੱਦ ਉੱਤੇ ਉਸ ਨੇ ਫ਼ੌਜ ਤਾਇਨਾਤ ਕਰ ਕੇ ਤੋਪਾਂ ਵੀ ਬੀੜ ਦਿੱਤੀਆਂ ਸਨ ਪਰ ਇਸ ਦੇ ਬਾਵਜੂਦ 56 ਇੰਚ ਦੇ ਸੀਨੇ ਵਾਲੇ ਮੋਦੀ ਨੇ ਹਵਾਈ ਹਮਲਿਆਂ ਨਾਲ ਦੁਸ਼ਮਣਾਂ ਨੂੰ ਬਰਬਾਦ ਕਰ ਦਿੱਤਾ। ਅੱਜ ਦੇਸ਼ ਸੁਰੱਖਿਅਤ ਹੱਥਾਂ ਵਿੱਚ ਹੈ। ਪਾਕਿਸਤਾਨ ਤੋਂ ਆਉਣ ਵਾਲੀ ਗੋਲੀ ਦਾ ਜਵਾਬ ਭਾਰਤ ਗੋਲ਼ੇ ਨਾਲ ਦੇਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Section 370 will erase from J and K after establishing Govt Amit Shah