ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਟਨਾ ਤੋਂ ਸ਼ਤਰੂਘਨ ਸਿਨਹਾ ਤੇ ਬੇਗੂਸਰਾਏ ਤੋਂ ਕਨ੍ਹਈਆ ਕੁਮਾਰ ਹਾਰਨਗੇ: ਐਗਜ਼ਿਟ ਪੋਲ

ਪਟਨਾ ਤੋਂ ਸ਼ਤਰੂਘਨ ਸਿਨਹਾ ਤੇ ਬੇਗੂਸਰਾਏ ਤੋਂ ਕਨ੍ਹਈਆ ਕੁਮਾਰ ਹਾਰਨਗੇ: ਐਗਜ਼ਿਟ ਪੋਲ

ਬਿਹਾਰ ਦੇ ਦੋ ਲੋਕ ਸਭਾ ਹਲਕੇ ਪਟਨਾ ਸਾਹਿਬ ਤੇ ਬੇਗੂਸਰਾਏ ਐਤਕੀਂ ਬੇਹੱਦ ਚਰਚਾ ਦਾ ਕੇਂਦਰ ਬਣੇ ਰਹੇ ਹਨ। ਦਰਅਸਲ, ਭਾਜਪਾ ਨੂੰ ਅਲਵਿਦਾ ਆਖ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸ਼ਤਰੂਘਨ ਸਿਨਹਾ ਕਾਰਨ ਪਟਨਾ ਸਾਹਿਬ ਸੀਟ ਬੇਹੱਦ ਚਰਚਾ ਦਾ ਵਿਸ਼ਾ ਬਣੀ ਰਹੀ ਹੈ।

 

 

ਪਟਨਾ ਸਾਹਿਬ ਸੀਟ ਸ਼ਤਰੂਘਨ ਸਿਨਹਾ ਦਾ ਗੜ੍ਹ ਮੰਨੀ ਜਾਂਦੀ ਹੈ ਪਰ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਟਿਕਟ ਕਟ ਜਾਣ ਕਾਰਨ ਐਤਕੀਂ ਸ਼ਤਰੂਘਨ ਸਿਨਹਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਟੀਵੀ ਚੈਨਲ ‘ਆਜ ਤੱਕ’ ਦੇ ਐਗਜ਼ਿਟ ਪੋਲ ਮੁਤਾਬਕ ਐਤਕੀਂ ਸ਼ਤਰੂਘਨ ਸਿਨਹਾ ਹਾਰਨਗੇ ਤੇ ਭਾਜਪਾ ਦੇ ਰਵੀ ਸ਼ੰਕਰ ਪ੍ਰਸਾਦ ਜਿੱਤਦੇ ਵਿਖਾਈ ਦੇ ਰਹੇ ਹਨ। ਉਂਝ, ਨਤੀਜੇ ਭਾਵੇਂ 23 ਮਈ ਨੂੰ ਆਉਣੇ ਹਨ।

 

 

ਪਹਿਲਾਂ ਤੋਂ ਹੀ ਇਹ ਆਖਿਆ ਜਾ ਰਿਹਾ ਹੈ ਕਿ ਜ਼ਰੂਰੀ ਨਹੀਂ ਕਿ ਐਗਜ਼ਿਟ–ਪੋਲ ਦੇ ਨਤੀਜੇ ਦਰੁਸਤ ਹੀ ਹੋਣ। ਫਿਰ ਵੀ ਇਨ੍ਹਾਂ ਨਤੀਜਿਆਂ ਵਿੱਚ ਵੀ ਲੋਕਾਂ ਦੀ ਦਿਲਚਸਪੀ ਬਣੀ ਰਹਿੰਦੀ ਹੈ।

 

 

ਉੱਧਰ ਇੰਡੀਆ ਟੀਵੀ ਦੇ ਐਗਜ਼ਿਟ ਪੋਲ ਮੁਤਾਬਕ ਬੇਗੂਸਰਾਏ ਹਲਕੇ ਵਿੱਚ ਭਾਜਪਾ ਦੇ ਗਿਰੀਰਾਜ ਸਿੰਘ ਬਾਜ਼ੀ ਮਾਰਦੇ ਵਿਖਾਈ ਦੇ ਰਹੇ ਹਨ। ਉਹ ਸੀਪੀਆਈ ਦੇ ਬਹੁ–ਚਰਚਿਤ ਉਮੀਦਵਾਰ ਕਨਹੱਈਆ ਕੁਮਾਰ ਤੇ ਤਨਵੀਰ ਹਸਨ ਉੱਤੇ ਭਾਰੀ ਪੈਂਦੇ ਦਿਸ ਰਹੇ ਹਨ। ਐਗਜ਼ਿਟ ਪੋਲ ਮੁਤਾਬਕ ਗਿਰੀਰਾਜ ਸਿੰਘ ਬੇਗੂਸਰਾਏ ਉੱਤੇ ਭਾਜਪਾ ਦਾ ਜੇਤੂ–ਝੰਡਾ ਲਹਿਰਾ ਸਕਦੇ ਹਨ ਤੇ ਕਨਹੱਈਆ ਕੁਮਾਰ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shatrughan Sinha from Patna and Kanhaiya Kumar from Begusarai will be defeated Exit Poll