ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ’ਚ ਸ਼ਾਮਲ ਹੋ ਸਕਦੇ ਹਨ ਸ਼ਤਰੂਘਣ ਸਿਨਹਾ

ਮਸ਼ਹੂਰ ਅਦਾਕਾਰ ਤੇ ਭਾਜਪਾ ਸੰਸਦ ਮੈਂਬਰ ਸ਼ਤਰੂਘਣ ਸਿਨਹਾ ਛੇਤੀ ਹੀ ਕਾਂਗਰਸ ਦਾ ਹੱਥ ਫੜ ਸਕਦੇ ਹਨ। ਭਾਜਪਾ ਤੋਂ ਨਾਰਾਜ਼ ਚੱਲ ਰਹੇ ਸਿਨਹਾ ਐਤਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਪਾਰਟੀ ਚ ਸ਼ਾਮਲ ਹੋ ਸਕਦੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਉਨ੍ਹਾਂ ਨੂੰ ਬਿਹਾਰ ਦੀ ਪਟਨਾ ਸਾਹਿਬ ਦੀ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਬਣਾ ਸਕਦੀ ਹੈ। ਸ਼ਤਰੂਘਣ ਸਿਨਹਾ ਇਸੇ ਸੀਟ ਤੋਂ ਲਗਾਤਾਰ ਦੋ ਵਾਰ ਭਾਜਪਾ ਦੀ ਟਿਕਟ ਤੇ ਜਿੱਤ ਚੁਕੇ ਹਨ।

 

ਕਾਂਗਰਸ ਦੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਸ਼ਤਰੂਘਣ ਸਿਨਹਾ ਛੇਤੀ ਹੀ ਕਾਂਗਰਸ ਪਾਰਟੀ ਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਗੱਲਬਾਤ ਹੋ ਚੁੱਕੀ ਹੈ ਸਿਰਫ ਸਮਾਂ ਤੈਅ ਕਰਨਾ ਹੈ। ਸ਼ਨਿੱਚਰਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਬਿਹਾਰ ਦੀ ਪੂਰਣੀਆ ਅਤੇ ਪੱਤਮੀ ਬੰਗਾਲ ਚ ਰੈਲੀ ਹੈ। ਇਸ ਲਈ ਸ਼ਤਰੂਘਣ ਸਿਨਹਾ ਐਤਵਾਰ ਨੂੰ ਕਾਂਗਰਸ ਦੀ ਮੈਂਬਰਸ਼ਿਪ ਲੈ ਸਕਦੇ ਹਨ।

 

ਸਿਨਹਾ ਦੇ (ਰਾਸ਼ਟਰੀ ਜਨਤਾ ਦਲ) ਰਾਜਦ ਚ ਸ਼ਾਮਲ ਹੋਣ ਦੀ ਵੀ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ। ਉਨ੍ਹਾਂ ਨੇ ਰਾਂਚੀ ਰਿਮਸ ਚ ਭਰਤੀ ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨਾਲ ਵੀ ਮੁਲਾਕਾਤ ਕੀਤੀ ਸੀ। ਰਾਜਦ ਦੇ ਨੇਤਾ ਵੀ ਇਸ ਤਰ੍ਹਾਂ ਦੇ ਸੰਕੇਤ ਦੇ ਰਹੇ ਸਨ ਕਿ ਸ਼ਤਰੂਘਣ ਸਿਨਹਾ ਉਨ੍ਹਾਂ ਦੇ ਵੱਡੇ ਹਨ, ਉਹ ਪਾਰਟੀ ਚ ਸ਼ਾਮਲ ਹੋਣ ਚਾਹੁਣ ਤਾਂ ਉਨ੍ਹਾਂ ਦਾ ਸੁਆਗਤ ਹੈ। ਪਰ ਬਾਅਦ ਚ ਪਤਾ ਲਗਿਆ ਕਿ ਉਹ ਕਾਂਗਰਸ ਚ ਸ਼ਾਮਲ ਹੋਣਗੇ। ਉਨ੍ਹਾਂ ਨੇ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਵੀ ਕੀਤੀ ਹੈ।

 

ਬਿਹਾਰ ਚ ਲੋਕ ਸਭਾ ਦੀਆਂ 40 ਸੀਟਾਂ

 

ਬਿਹਾਰ ਦੀਆਂ ਕੁੱਲ 40 ਲੋਕ ਸਭਾ ਸੀਟਾਂ ਤੇ 7 ਗੇੜਾਂ ਚ ਵੋਟਾਂ ਪੈਣਗੀਆਂ। ਸੂਬੇ ਚ ਲੋਕ ਸਭਾ ਚੋਣਾਂ ਦੀਆਂ ਪਹਿਲੀਆਂ ਵੋਟਾਂ 11 ਅਪ੍ਰੈਲ ਨੂੰ ਸ਼ੁਰੂ ਹੋਣਗੀਆਂ ਜਦਕਿ 7ਵੀਂ ਤੇ ਆਖਰੀ ਵੋਟਿੰਗ 19 ਮਈ ਨੂੰ ਸਮਾਪਤ ਹੋਣਗੀਆਂ। ਵੋਟਾਂ ਦੀ ਗਿਣਤੀ 23 ਮਈ ਨੂੰ ਕੀਤੀ ਜਾਵੇਗਾ।

 

ਵੋਟਰਾਂ ਦੀ ਗੱਲ ਕਰੀਏ ਤਾਂ ਬਿਹਾਰ ਦੇ ਕੁੱਲ 7.06 ਕਰੋੜ ਵੋਟਰਾਂ ਚੋਂ 3.73 ਕਰੋੜ ਪੁਰਸ਼ ਵੋਟਰ ਜਦਕਿ 3.32 ਕਰੋੜ ਔਰਤਾਂ ਵੋਟਰ ਹਨ। ਇਸ ਤੋਂ ਇਲਾਵਾ ਤੀਜੇ ਲਿੰਗ ਦੇ ਵਰਗ ਚ 2406 ਵੋਟਰ ਹਨ ਜਿਹੜੇ ਕਿ 72,723 ਵੋਟਿੰਗ ਕੇਂਦਰਾਂ ਤੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰ ਸਕਣਗੇ। ਬਿਹਾਰ ਚ 15.50 ਲੱਖ ਵੋਟਰ ਪਹਿਲੀ ਵਾਰ ਆਪਣੀ ਵੋਟ ਦੀ ਵਰਤੋਂ ਕਰਨਗੇ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shatrughan Sinha May Join Conhress Contest Form Patna sahib in Lok Sabha Elections