ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸ਼ਤਰੂਘਨ ਸਿਨਹਾ ਵੱਲੋਂ ਭਾਜਪਾ ਨੂੰ ‘ਅਲਵਿਦਾ’ ਆਖਣ ਦੀਆਂ ਤਿਆਰੀਆਂ

​​​​​​​ਸ਼ਤਰੂਘਨ ਸਿਨਹਾ ਵੱਲੋਂ ਭਾਜਪਾ ਨੂੰ ‘ਅਲਵਿਦਾ’ ਆਖਣ ਦੀਆਂ ਤਿਆਰੀਆਂ

ਪਟਨਾ ਸਾਹਿਬ ਲੋਕ ਸਭਾ ਚੋਣਾਂ ਦੌਰਾਨ ਇੱਥੇ ਮੁਕਾਬਲਾ ਮੌਜੂਦਾ ਐੱਮਪੀ ਸ਼ਤਰੂਘਨ ਸਿਨਹਾ ਤੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਵਿਚਾਲੇ ਹੋਣ ਦੀਆਂ ਸੰਭਾਵਨਾਵਾਂ ਬਣਦੀਆਂ ਜਾ ਰਹੀਆਂ ਹਨ। ਇਸ ਹਲਕੇ ਵਿੱਚ ਚੋਣਾਂ ਆਖ਼ਰੀ ਗੇੜ ਦੌਰਾਨ ਭਾਵ 19 ਮਈ ਨੂੰ ਹੋਣੀਆਂ ਤੈਅ ਹਨ। ਇੱਥੋਂ ਸ੍ਰੀ ਪ੍ਰਸਾਦ ਨੂੰ ਹੀ ਐਤਕੀਂ ਭਾਜਪਾ ਦੀ ਟਿਕਟ ਮਿਲਣ ਦੀ ਸੰਭਾਵਨਾ ਹੈ। ਹਾਲੇ ਇਹ ਸਪੱਸ਼ਟ ਨਹੀਂ ਹੋਇਆ ਕਿ ਸ਼ਤਰੂਘਨ ਸਿਨਹਾ ਕਿਹੜੀ ਪਾਰਟੀ ਦੀ ਟਿਕਟ ਤੋਂ ਇਸ ਹਲਕੇ ਤੋਂ ਚੋਣ ਲੜਨਗੇ।

 

 

ਸ਼ਤਰੂਘਨ ਸਿਨਹਾ ਨੇ ਪਿਛਲੇ ਹਫ਼ਤੇ ਆਖਿਆ ਸੀ ਕਿ ਉਹ ਹੋਲੀ ਦੇ ਤਿਉਹਾਰ ਤੋਂ ਅਗਲੇ ਦਿਨ ਭਾਵ 22 ਮਾਰਚ ਨੂੰ ਦੱਸਣਗੇ ਕਿ ਉਹ ਲੋਕ ਸਭਾ ਚੋਣ ਕਿਸ ਪਾਰਟੀ ਦੀ ਟਿਕਟ ਉੱਤੇ ਲੜਨਗੇ। ਸ੍ਰੀ ਸ਼ਤਰੂਘਨ ਸਿਨਹਾ ਸ਼ੁਰੂ ਤੋਂ ਹੀ ਨਰਿੰਦਰ ਮੋਦੀ ਸਰਕਾਰ ਦੀ ਤਿੱਖੀ ਆਲੋਚਨਾ ਕਰਦੇ ਆ ਰਹੇ ਹਨ ਤੇ ਪਿਛਲੇ ਦੋ ਕੁ ਵਰਿ੍ਹਆਂ ਤੋਂ ਤਾਂ ਉਹ ਵਿਰੋਧੀ ਪਾਰਟੀਆਂ ਦੇ ਨੇੜੇ ਵਿਖਾਈ ਦਿੰਦੇ ਹਨ।

 

 

ਸ੍ਰੀ ਸਿਨਹਾ ਨੇ ਨਰਿੰਦਰ ਮੋਦੀ ਨੂੰ ਸੰਬੋਧਨ ਕਰਦਿਆਂ ਆਖਿਆ ਸੀ ਕਿ – ‘ਸ੍ਰੀਮਾਨ ਜੀ, ਕ੍ਰਿਪਾ ਕਰ ਕੇ ਚੌਕੀਦਾਰਾਂ ਨੂੰ ਸੰਬੋਧਨ ਕਰਿਨ ਦੀ ਥਾਂ ਲੰਮੇ ਸਮੇਂ ਤੋਂ ਲੋਕਾਂ ਦੀਆਂ ਲਟਕ ਰਹੀਆਂ ਸਮੱਸਆਵਾਂ ਹੱਲ ਕਰੋ। ਹੁਣ ‘ਰਾਫ਼ੇਲ ਚੋਰ ਤੇ ਚੌਕੀਦਾਰ’ ਖੇਡਣਾ ਛੱਡੀਏ ਤੇ ਹੋਲੀ ਖੇਡੀਏ।’

 

 

ਬੀਤੀ 19 ਜਨਵਰੀ ਨੂੰ ਕੋਲਕਾਤਾ ਤੇ 13 ਫ਼ਰਵਰੀ ਨੂੰ ਨਵੀਂ ਦਿੱਲੀ ਦੀਆਂ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ਼ਤਰੂਘਨ ਸਿਨਹਾ ਨੇ ਰਾਫ਼ੇਲ ਸੌਦੇ ਨੂੰ ਲੈ ਕੇ ਮੋਦੀ ਸਰਕਾਰ ਦੀ ਤਿੱਖੀ ਨੁਕਤਾਚੀਨੀੀ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shatrughan Sinha prepares for exit from BJP