ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਤਰੂਘਣ ਸਿਨਹਾ ਨੂੰ ਨਹੀਂ ਪੱਚ ਰਹੀ ਕਰਾਰੀ ਹਾਰ, ਹੁਣ ਬੋਲੇ…

ਪਟਨਾ ਸਾਹਿਬ ਚ ਭਾਜਪਾ ਨੇਤਾ ਅਤੇ ਕੇਂਦਰੀ ਮੰਤਰ ਰਵੀਸ਼ੰਕਰ ਪ੍ਰਸਾਦ ਤੋਂ ਚੋਣ ਹਾਰਨ ਮਗਰੋਂ ਕਾਂਗਰਸੀ ਆਗੂ ਸ਼ਤਰੂਘਣ ਸਿਨਹਾ ਨੇ ਆਪਣੀ ਹਾਰ ਨੂੰ ਸ਼ੱਕੀ ਕਰਾਰ ਦਿੰਦਿਆਂ ਕਿਹਾ ਹੈ ਕਿ ਕੁਝ ਤਾਂ ਖੇਡ ਖੇਡੀ ਗਈ ਹੈ ਤੇ ਉਹ ਵੀ ਵੱਡੇ ਪੈਮਾਨੇ ’ਤੇ। ਖਾਸ ਤੌਰ ਤੇ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ ਚ ਵੱਡੇ ਪੈਮਾਨੇ ਤੇ ਖੇਡ ਹੋਈ ਹੈ ਪਰ ਇਨ੍ਹਾਂ ਗੱਲਾਂ ਲਈ ਇਹ ਸਹੀ ਸਮਾਂ ਨਹੀਂ ਹੈ।

 

ਸ਼ਤਰੂਘਣ ਨੇ ਪੀਐਮ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਮੁਖੀ ਅਮਿਤ ਸ਼ਾਹ ਨੂੰ ਵਧਾਈ ਦਿੰਦਾ ਹਾਂ ਜਿਹੜੇ ਕਿ ਇਕ ਬੇਹਤਰੀਨ ਰਣਨੀਤੀਕਾਰ ਹਨ। ਮੈਂ ਆਪਣੀ ਪਰਿਵਾਰਕ ਦੋਸਤ ਰਵੀਸ਼ੰਕਰ ਪ੍ਰਸਾਦ ਨੂੰ ਵਧਾਈ ਦਿੰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਪਟਨਾ ਹੁਣ ਸਮਾਰਟ ਸਿਟੀ ਬਣੇਗੀ।

 

ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੀ ਲਖਨਊ ਸੀਟ ਤੋਂ ਸਮਾਜਵਾਦੀ ਪਾਰਟੀ ਦੀ ਲੋਕ ਸਭਾ ਉਮੀਦਵਾਰ ਅਤੇ ਸ਼ਤਰੂਘਣ ਸਿਨਹਾ ਦੀ ਪਤਨੀ ਪੂਨਮ ਸਿਨਹਾ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪੂਨਮ ਦੇ ਸਾਹਮਣੇ ਭਾਜਪਾ ਦੇ ਨਾਮੀ ਆਗੂ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਸਨ। ਰਾਜਨਾਥ ਸਿੰਘ ਨੇ ਪੂਨਮ ਨੂੰ ਹਰਾ ਦਿੱਤਾ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:shatrughan sinha says khel tamasha has taken place in up bihar west bengal and andhra pradesh