ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸਿਮਰਨਜੀਤ ਸਿੰਘ ਮਾਨ ਨੇ ਚੋਣ–ਮੈਨੀਫ਼ੈਸਟੋ ’ਚ ਕੀਤਾ ਪਾਣੀ ਤੇ ਪੰਜਾਬੀ ਨੂੰ ਬਚਾਉਣ ਦਾ ਵਾਅਦਾ

​​​​​​​ਸਿਮਰਨਜੀਤ ਸਿੰਘ ਮਾਨ ਨੇ ਚੋਣ–ਮੈਨੀਫ਼ੈਸਟੋ ’ਚ ਕੀਤਾ ਪਾਣੀ ਤੇ ਪੰਜਾਬੀ ਨੂੰ ਬਚਾਉਣ ਦਾ ਵਾਅਦਾ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਅੱਜ ਆਪਣੀ ਪਾਰਟੀ ਦਾ ਚੋਣ–ਮੈਨੀਫ਼ੈਸਟੋ ਜਾਰੀ ਕਰਦਿਆਂ ਵਾਅਦਾ ਕੀਤਾ ਕਿ ਉਹ ਪੰਜਾਬ ਦੇ ਪਾਣੀਆਂ ਤੇ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਹ ਨੌਜਵਾਨਾਂ, ਐੱਨਆਰਆਈਜ਼ ਤੇ ਔਰਤਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਵੱਖਰੇ ਸੈੱਲ ਬਣਾਉਣਗੇ।

 

 

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ – ‘ਭਾਜਪਾ ਸਰਕਾਰ ਹਜ਼ਾਰਾਂ ਦਾਅਵੇ ਕਰਨ ਦੇ ਬਾਵਜੂਦ ਭਾਰਤ ਦੇ ਦਰਿਆਵਾਂ ਦੀ ਸਫ਼ਾਈ ਕਰਨ ਤੋਂ ਨਾਕਾਮ ਰਹੀ ਹੈ। ਜੇ ਮੈਂ ਜਿੱਤਿਆ, ਤਾਂ ਮੈਂ ਪੰਜਾਬ ਦੇ ਤਿੰਨੇ ਦਰਿਆਵਾਂ ਸਤਲੁਜ, ਬਿਆਸ ਤੇ ਰਾਵੀ ਦੇ ਅਧਿਕਾਰ ਯਕੀਨੀ ਬਣਾਵਾਂਗਾ। ਭਾਸ਼ਾ ਤੇ ਸਭਿਆਚਾਰ ਨੂੰ ਹੱਲਾਸ਼ੇਰੀ ਦੇਣ ਲਈ ਇੱਕ ਬੋਰਡ ਕਾਇਮ ਕੀਤਾ ਜਾਵੇਗਾ।’

 

 

ਸ੍ਰੀ ਮਾਨ ਨੇ ਕਿਹਾ ਕਿ ਉਹ ਨੌਜਵਾਨਾਂ ਦੀ ਸਿੱਖਿਆ ਤੇ ਰੁਜ਼ਗਾਰ ਲਈ ਯੁਵਾ ਭਲਾਈ ਪ੍ਰੀਸ਼ਦ ਕਾਇਮ ਕੀਤੀ ਜਾਵੇਗੀ, ਇੱਕ ਕਿਸਾਨ ਕੌਂਸਲ ਵੀ ਕਿਸਾਨ ਮਸਲਿਆਂ ਦੇ ਹੱਲ ਤੇ ਆਰਗੈਨਿਕ ਖੇਤੀ ਲਈ ਸੰਗਰੂਰ ਵਿੱਚ ਸਥਾਪਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਦਲਿਤਾਂ ਤੇ ਔਰਤਾਂ ਦੇ ਅਧਿਕਾਰਾਂ ਉੱਤੇ ਵੀ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।

 

 

ਸ੍ਰੀ ਸਿਮਰਨਜੀਤ ਸਿੰਘ ਮਾਨ ਨੇ ਮੋਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਚੋਣ ਕਮਿਸ਼ਨ ਤੇ ਉਨ੍ਹਾਂ ਦੀ ਸਰਕਾਰ ਕਿਤੇ ਈਵੀਐੱਮ ਮਸ਼ੀਨਾਂ ਨਾਲ ਛੇੜਖਾਨੀ ਕਰਦੇ ਪਾਏ ਗਏ, ਤਾਂ ਇਸ ਨਾਲ ਦੇਸ਼ ਦੀ ਸ਼ਾਂਤੀ ਭੰਗ ਹੋ ਜਾਵੇਗੀ। ‘ਲੋਕ ਸੜਕਾਂ ਉੱਤੇ ਆ ਜਾਣਗੇ। ਚੋਣ ਕਮਿਸ਼ਨ ਤੇ ਭਾਰਤ ਦੇ ਰਾਸ਼ਟਰਪਤੀ ਨਿਆਂਪੂਰਨ ਤੇ ਆਜ਼ਾਦਾਨਾ ਚੋਣਾਂ ਯਕੀਨੀ ਬਣਾਉਣੀਆਂ ਚਾਹੀਦੀਆਂ ਹਨ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Simranjit Singh Mann promises to save water and Punjabi in Election Manifesto