ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘UPA ਦੇ ਸ਼ਾਸਨ ਵਿੱਚ 6 ਵਾਰ ਸਰਜੀਕਲ ਸਟ੍ਰਾਈਕ ਹੋਈ’

 

ਮੋਦੀ ਸਰਕਾਰ ਵਿੱਚ ਹੋਈ ਸਰਜੀਕਲ ਸਟ੍ਰਾਈਕ ਉਤੇ ਲੰਬੇ ਸਮੇਂ ਤੋਂ ਛਿੜੀ ਸਿਆਸੀ ਜੰਗ ਵਿੱਚ ਕਾਂਗਰਸ ਨੇ ਅੱਜ ਨਵੇਂ ਖੁਲਾਸਿਆਂ ਨਾਲ ਕੇਂਦਰ ਉਤੇ ਸ਼ਬਦੀ ਹਮਲਾ ਕੀਤਾ। ਯੂਪੀਏ ਸਮੇਂ ਕੇਂਦਰੀ ਮੰਤਰੀ ਰਹੇ ਰਾਜੀਵ ਸ਼ੁਕਲਾ ਨੇ ਮੋਦੀ ਸਰਕਾਰ ਨੂੰ ਘੇਰਦੇ ਹੋਏ ਅੱਜ ਕਿਹਾ ਕਿ ਯੂਪੀਏ ਸ਼ਾਸਨ ਵਿੱਚ 6 ਵਾਰ ਸਰਜੀਕਲ ਸਟ੍ਰਾਇਕ ਕੀਤੀ ਗਈ। ਉਥੇ, ਅਟਲ ਸਰਕਾਰ ਦੌਰਾਨ ਦੋ ਵਾਰ ਸਰਜੀਕਲ ਸਟ੍ਰਾਇਕ ਕੀਤੀ ਗਈ ਸੀ।
ਸ਼ੁਕਲਾ ਨੇ ਯੂਪੀਏ ਸ਼ਾਸਨ ਵਿੱਚ ਕੀਤੀ ਸਰਜੀਕਲ ਸਟ੍ਰਾਈਕ ਦੀਆਂ ਮਿਤੀਆਂ ਦਾ ਵੇਰਵਾ ਦਿੱਤਾ ਹੈ। 


ਪ੍ਰੈਸ ਕਾਨਫ਼ਰੰਸ ਵਿੱਚ ਸ਼ੁਕਲਾ ਨੇ ਕਿਹਾ ਕਿ ਅਸੀਂ ਸਰਜੀਕਲ ਸਟ੍ਰਾਈਕ ਕੀਤੀ ਪਰ ਇਸ ਦਾ ਸਿਹਰਾ ਲੈਣ ਲਈ ਕਦੇ ਕੋਸ਼ਿਸ਼ ਨਹੀਂ ਕੀਤੀ। 


ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਿੱਚ ਇੱਕ ਵਾਰ ਸਰਜੀਕਲ ਸਟ੍ਰਾਈਕ ਕੀਤੀ ਗਈ ਅਤੇ ਇਸ ਦਾ ਸਿਹਰਾ ਲੈਣ ਲਈ ਖੁਦ ਹੀ ਕੇਂਦਰ ਸਰਕਾਰ ਆਪਣੀ ਪਿੱਠ ਥਾਪੜ ਰਹੀ ਹੈ. ਨਾ ਤਾਂ ਸਾਬਕਾ ਮਨਮੋਹਨ ਸਿੰਘ ਅਤੇ ਨਾ ਹੀ ਅਟਲ ਬਿਹਾਰੀ ਵਾਜਪਈ ਨੇ ਸਰਜੀਕਲ ਸਟ੍ਰਾਈਕ ਨੂੰ ਲੈ ਕੇ ਕਦੇ ਪ੍ਰੈਸ ਕਾਨਫ਼ਰੰਸ ਕੀਤੀ। 
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:six surgical strikes in UPA tenure Congress backs Manmohan Singh with dates