ਵੋਟਾਂ ਖ਼ਤਮ ਹੋਣ ਮਗਰੋਂ ਜਦੋਂ ਸ਼ਾਮ ਨੂੰ ਨਿਊਜ਼ ਚੈਨਲਾਂ ਤੇ ਚੋਣ ਸਰਵੇਖਣ ਆਉਣੇ ਸ਼ੁਰੂ ਹੋਏ ਤਾਂ ਗੋਰਖਨਾਥ ਮੰਦਰ ਦੇ ਕਮਰੇ ਚ ਬੈਠੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਮੁਸਕੁਰਾ ਪਏ। ਯੋਗੀ ਨੇ ਨਾਲ ਬੈਠੇ ਲੋਕਾਂ ਨੂੰ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਸੀ ਕਿ ਇਕ ਵਾਰ ਮੁੜ ਮੋਦੀ ਸਰਕਾਰ ਬਣੇਗੀ। ਯੂਪੀ ਚ ਵੀ ਭਾਜਪਾ ਅਤੇ ਐਨਡੀਏ ਦਾ ਪ੍ਰਦਰਸ਼ਨ ਚੰਗਾ ਰਹੇਗਾ। 60 ਤੋਂ ਵੱਧ ਸੀਟਾਂ ਜਿੱਤਾਂਗੇ।
ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੀ ਲਾਭਦਾਇਕ ਯੋਜਨਾਵਾਂ ਦਾ ਲਾਭ ਹੁਣ ਭਾਜਪਾ ਨੂੰ ਮਿਲਿਆ ਹੈ। ਉਮੀਦ ਹੈ ਕਿ ਮੰਗਲਵਾਰ ਨੂੰ ਸੀਐਮ ਯੋਗੀ ਲਖਨਊ ਲਈ ਰਵਾਨਾ ਹੋਣਗੇ।
ਮੁੱਖ ਮੰਤਰੀ ਨੇ ਐਤਵਾਰ ਦੀ ਸ਼ਾਮ ਮਰੀਜ਼ਾਂ, ਸੁਵਿਧਾਵਾਂ, ਨਵੇਂ ਪ੍ਰੋਜੈਕਟਾਂ ਅਤੇ ਸੰਸਾਧਨ ਸਬੰਧੀ ਲੋੜਾਂ ਤੇ ਗੱਲ ਕੀਤੀ। ਉਨ੍ਹਾਂ ਨੇ ਇਲਾਜ ਲਈ ਆਉਣ ਵਾਲੇ ਹਰੇਕ ਵਿਅਕਤੀ ਅਤੇ ਉਸ ਦੇ ਪਰਿਵਾਰ ਦਾ ਖਿਆਲ ਰੱਖਣ ਦੇ ਹੁਕਮ ਦਿੱਤੇ।
(ਡਿਸਕਲੇਮਰ: ਚੋਣ ਸਰਵੇਖਣ ਦੇ ਨਤੀਜੇ ਗਲਤ ਵੀ ਹੋ ਸਕਦੇ ਹਨ)
.