ਅਮੇਠੀ ’ਚ ਚੋਣ–ਪ੍ਰਚਾਰ ਲਈ ਪੁੱਜੇ ਪ੍ਰਿਯੰਕਾ ਗਾਂਧੀ ਅੱਜ ਕਾਫ਼ੀ ਹਮਲਾਵਰ ਰੌਂਅ ਵਿੱਚ ਵਿਖਾਈ ਦਿੱਤੇ। ਇੱਕ ਰੈਲੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਉੱਤੇ ਤਿੱਖਾ ਸ਼ਬਦੀ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਅਮੇਠੀ ਦੀ ਜਨਤਾ ਕਿਸੇ ਤੋਂ ਭੀਖ ਨਹੀਂ ਮੰਗਦੀ। ਸਮ੍ਰਿਤੀ ਈਰਾਨੀ ਅਮੇਠੀ ਦੇ ਲੋਕਾਂ ਦੀ ਬੇਇਜ਼ਤੀ ਕਰ ਰਹੇ ਹਨ।
ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਸਮ੍ਰਿਤੀ ਈਰਾਨੀ ਇੱਥੇ ਆਈ ਤੇ ਲੋਕਾਂ ਨੂੰ ਜੁੱਤੀਆਂ ਵੰਡੀਆਂ, ਇਹ ਕਹਿਣ ਲਈ ਕਿ ਉਨ੍ਹਾਂ ਕੋਲ ਜੁੱਤੀਆਂ ਵੀ ਨਹੀਂ ਹਨ, ਪਹਿਨਣ ਲਈ। ਉਹ ਸੋਚ ਰਹੇ ਹਨ ਕਿ ਉਹ ਇੰਝ ਕਰ ਕੇ ਰਾਹੁਲ ਜੀ ਦਾ ਅਪਮਾਨ ਕਰ ਰਹੇ ਹਨ ਪਰ ਦਰਅਸਲ, ਉਹ ਅਮੇਠੀ ਦੀ ਜਨਤਾ ਦਾ ਅਪਮਾਨ ਕਰ ਰਹੇ ਹਨ।
ਪ੍ਰਿਯੰਕਾ ਗਾਂਧੀ ਦੇ ਇਨ੍ਹਾਂ ਦੋਸ਼ਾਂ ਦਾ ਜਵਾਬ ਦਿੰਦਿਆਂ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਦੇਸ਼ ਤੇ ਵਿਦੇਸ਼ ਤੋਂ ਸੱਦ ਸਕਦੇ ਹਨ। ਲੋਕ ਇਸ ਵਾਰ ਇਨਸਾਫ਼ ਕਰਨਗੇ। ਉਹ ਪਹਿਲਾਂ ਤੋਂ ਹੀ ਪ੍ਰਧਾਨ ਸੇਵਕ ਨੂੰ ਇੱਕ ਵਾਰ ਫਿਰ ਚੁਣਨ ਦਾ ਮਨ ਬਣਾ ਚੁੱਕੇ ਹਨ। ਇਸ ਵਾਰ ਪੂਰੇ ਗਾਂਧੀ ਪਰਿਵਾਰ ਨੂੰ ਇੱਕ ਮਜ਼ਬੂਤ ਸੁਨੇਹਾ ਜਾਵੇਗਾ।