ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪਿਤਾ ਦੇ ਅੰਤਿਮ ਸਸਕਾਰ ਪਿੱਛੋਂ ਵੋਟ ਪਾਉਣ ਪੁੱਜਾ ਪੁੱਤਰ

​​​​​​​ਪਿਤਾ ਦੇ ਅੰਤਿਮ ਸਸਕਾਰ ਪਿੱਛੋਂ ਵੋਟ ਪਾਉਣ ਪੁੱਜਾ ਪੁੱਤਰ

ਅੱਜ ਇੱਥੇ ਇੱਕ ਪੁੱਤਰ ਆਪਣੇ ਪਿਤਾ ਦਾ ਅੰਤਿਮ ਸਸਕਾਰ ਕਰਨ ਤੋਂ ਬਾਅਦ ਵੋਟ ਪਾਉਣ ਲਈ ਪੋਲਿੰਗ ਬੂਥ ਪੁੱਜਾ। ਲਗਭਗ ਸਾਰਿਆਂ ਨੇ ਉਸ ਦੀ ਸ਼ਲਾਘਾ ਕੀਤੀ ਕਿਉਂਕਿ ਵੋਟ ਪਾਉਣੀ ਹਰੇਕ ਭਾਰਤੀ ਨਾਗਰਿਕ ਦਾ ਜਮਹੂਰੀ ਅਧਿਕਾਰ ਵੀ ਹੈ ਤੇ ਫ਼ਰਜ਼ ਵੀ।

 

 

ਲੋਕ ਸਭਾ ਚੋਣਾਂ ਦਾ 5ਵਾਂ ਗੇਡ ਅੱਜ ਅਮਨ–ਅਮਾਨ ਨਾਲ ਨਿੱਬੜ ਗਿਆ। ਅੱਜ ਸੱਤ ਸੁਬਿਆਂ ਦੀਆਂ 51 ਸੀਟਾਂ ਉੱਤੇ ਵੋਟਿੰਗ ਹੋਈ। ਵੋਟਰਾਂ ਵਿੱਚ ਅੱਜ ਕਾਫ਼ੀ ਉਤਸਾਹ ਵੇਖਿਆ ਗਿਆ। ਉਂਝ ਗਰਮੀ ਕਾਰਨ ਲੋਕ ਕੁਝ ਪਰੇਸ਼ਾਨ ਵੀ ਵੇਖੇ ਗਏ। ਪੋਲਿੰਗ ਸ਼ੁਰੂ ਹੁੰਦਿਆਂ ਹੀ ਕਈ ਥਾਵਾਂ ਉੱਤੇ ਈਵੀਐੱਮ ਖ਼ਰਾਬ ਹੋਣ ਦੀ ਸ਼ਿਕਾਇਤ ਮਿਲੀ, ਤਾਂ ਚੋਣ ਕਮਿਸ਼ਨ ਨੇ ਕੁਝ ਸਥਾਨਾਂ ਉੱਤੇ ਵੋਟ ਪਾਉਣ ਵਾਲੇ ਲੋਕਾਂ ਨੂੰ ਸਰਟੀਫ਼ਿਕੇਟ ਦਿੱਤੇ।

 

 

ਇਸ ਗੇੜ ਵਿੱਚ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਯੂਪੀਏ ਪ੍ਰਧਾਨ ਸੋਨੀਆ ਗਾਂਧੀ ਤੇ ਅਮੇਠੀ ਤੋਂ ਚੋਣ ਲੜ ਰਹੀ ਸਮ੍ਰਿਤੀ ਈਰਾਨੀ ਦੀ ਕਿਸਮਤ ਈਵੀਐੱਮਜ਼ ਵਿੱਚ ਕੈਦ ਹੋ ਗਈ। ਇਸ ਗੇੜ ਵਿੱਚ 674 ਉਮੀਦਵਾਰਾਂ ਦੀ ਕਿਸਮਤ ਦਾਅ ਉੱਤੇ ਸੀ। ਸੱਤ ਸੂਬਿਆਂ ਦੀਆਂ 51 ਸੀਟਾਂ ਉੱਤੇ ਚੋਣ ਲਈ 96,088 ਪੋਲਿੰਗ ਸਟੇਸ਼ਨ ਬਣਾਏ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Son casts vote after father s cremation in Madhya Pradesh