ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨਾਕਸ਼ੀ ਸਿਹਨਾ ਨੇ ਮਾਂ ਪੂਨਮ ਸਿਨਹਾ ਲਈ ਕੀਤਾ ਚੋਣ ਪ੍ਰਚਾਰ

ਬਾਲੀਵੁੱਡ ਅਦਾਕਾਰ ਸੋਨਾਕਸ਼ੀ ਸਿਨਹਾ ਨੇ ਅੱਜ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਦੇ ਲਖਨਊ ਵਿਖੇ ਆਪਣੀ ਮਾਂ ਅਤੇ ਲਖਨਊ ਲੋਕ ਸਭਾ ਸੀਟ ਤੋਂ ਸਪਾ-ਬਸਪਾ ਉਮੀਦਵਾਰ ਗਠਜੋੜ ਦੀ ਉਮੀਦਵਾਰ ਪੂਨਮ ਸਿਨਹਾ ਲਈ ਇਕ ਰੋਡ-ਸ਼ੋਅ ਕਰਕੇ ਵੱਡੇ ਪੱਧਰ ਤੇ ਪ੍ਰਚਾਰ ਕੀਤਾ।

 

ਰੋਡ ਸ਼ੋਅ ਕਰਦਿਆਂ ਸੋਨਾਕਸ਼ੀ ਸਿਨਹਾ ਨਾਲ ਸਪਾ ਪ੍ਰਧਾਨ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਵੀ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਦਾ ਰੋਡ ਸ਼ੋਅ ਹਜਰਤਗੰਜ ਚ ਜੀਪੀਓ ਤੋਂ ਘੰਟਾਘਰ ਤਕ ਹੋਇਆ। ਇਸ ਤੋਂ ਪਹਿਲਾਂ ਪੂਨਮ ਸਿਨਹਾ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਸ਼ਤਰੂਘਣ ਸਿਨਾਹ ਵੀ ਨਾਲ ਮੌਜੂਦ ਰਹੇ।

 

ਨਾਮਜ਼ਦਗੀ ਪੱਤਰ ਦਾਖਲ ਕਰਨ ਮਗਰੋਂ ਕੀਤੇ ਗਏ ਰੋਡ ਸ਼ੋਅ ਚ ਸ਼ਤਰੂਘਣ ਸਿਨਹਾ ਨੇ ਵੀ ਹਿੱਸਾ ਲਿਆ ਸੀ। ਇਹ ਪਹਿਲੀ ਵਾਰ ਹੈ ਕਿ ਫਿਲਮ ਸਟਾਰ ਸੋਨਾਕਸ਼ੀ ਸਿਨਹਾ ਮਾਂ ਦੇ ਪ੍ਰਚਾਰ ਲਈ ਲਖਨਊ ਪੁੱਜੀ ਸਨ। ਪੂਨਮ ਸਿਨਹਾ ਦਾ ਲਖਨਊ ਚ ਮਕਾਬਲਾ ਭਾਜਪਾ ਦੇ ਉਮੀਦਾਵਰ ਅਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sonakshi Sinha campaigns for mother Poonam Sinha in lucknow