ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਨੂੰ ਟੱਕਰ ਦੇਵੇਗਾ SP ਦਾ ਉਮੀਦਵਾਰ BSF ਜਵਾਨ ਤੇਜ ਬਹਾਦੁਰ ਯਾਦਵ

ਸਮਾਜਵਾਦੀ ਪਾਰਟੀ ਨੇ ਵਾਰਾਨਸੀ ਚ ਆਖਰੀ ਮੌਕੇ ਤੇ ਲੋਕ ਸਭਾ ਚੋਣ ਲਈ ਆਪਣਾ ਉਮੀਦਵਾਰ ਬਦਲ ਦਿੱਤਾ ਹੈ। ਸਪਾ-ਬਸਪਾ ਗਠਜੋੜ ਨੇ ਪਹਿਲਾਂ ਤੋਂ ਐਲਾਨੀ ਉਮੀਦਵਾਰ ਸ਼ਾਲਿਨੀ ਯਾਦਵ ਦੀ ਥਾਂ ਹੁਣ ਬੀਐਸਐਫ਼ ਦੇ ਬਰਖ਼ਾਸਤ ਜਵਾਨ ਤੇਜ ਬਹਾਦੁਰ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਇਹ ਫੇਰਬਦਲ ਆਖਰੀ ਸਮੇਂ ਚ ਹੋਇਆ।

 

ਕਾਫੀ ਜੱਦੋਜਹਿਦ ਮਗਰੋਂ ਪੀਐਮ ਮੋਦੀ ਖਿਲਾਫ਼ ਸਪਾ-ਬਸਪਾ ਗਠਜੋੜ ਨੇ ਤੇਜ ਬਹਾਦੁਰ ਯਾਦਵ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਅੱਜ ਸੋਮਵਾਰ ਨੂੰ ਸਪਾ ਦੀ ਪਹਿਲਾਂ ਤੋਂ ਐਲਾਨੀ ਉਮੀਦਵਾਰ ਸ਼ਾਲਿਨੀ ਯਾਦਵ ਅਤੇ ਬੀਐਸਐਫ਼ ਦੇ ਬਰਖਾਸਤ ਜਵਾਨ ਤੇਜ ਬਹਾਦੁਰ ਯਾਦਵ ਨੇ ਸਪਾ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ। ਬਾਅਦ ਚ ਪਾਰਟੀ ਨੇ ਸਪੱਸ਼ਟ ਕੀਤਾ ਕਿ ਤੇਜ ਬਹਾਦੁਰ ਯਾਦਵ ਪੀਐਮ ਮੋਦੀ ਖਿਲਾਫ਼ ਉਨ੍ਹਾਂ ਦੇ ਉਮੀਦਵਾਰ ਹੋਣਗੇ ਤੇ ਸ਼ਾਲਿਨੀ ਯਾਦਵ ਬਾਅਦ ਚ ਆਪਣੀ ਉਮੀਦਵਾਰੀ ਵਾਪਸ ਲੈ ਲੈਣਗੀ।

 

 

ਦੱਸਣਯੋਗ ਹੈ ਕਿ ਫ਼ੌਜੀਆਂ ਨੂੰ ਮਿਲਣ ਵਾਲੇ ਖਾਣੇ ਦੀ ਗੁੱਣਵੱਤਾ ਤੇ ਸਵਾਲ ਚੁੱਕਦਿਆਂ ਹੋਏ ਵੀਡੀਓ ਵਾਇਰਲ ਕਰਨ ਮਗਰੋਂ ਤੇਜ ਬਹਾਦੁਰ ਯਾਦਵ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਸ਼ਾਲਿਨੀ ਨੇ ਪਿਛਲੇ ਹੀ ਦਿਨੀਂ ਕਾਂਗਰਸ ਤੋਂ ਸਪਾ ਚ ਸ਼ਾਮਲ ਹੋਈ ਸਨ ਤੇ ਕੁਝ ਘੰਟਿਆਂ ਮਗਰੋਂ ਹੀ ਵਾਰਾਨਸੀ ਤੋਂ ਉਨ੍ਹਾਂ ਦੇ ਨਾਂ ਦਾ ਐਲਾਨ ਵੀ ਕਰ ਦਿੱਤਾ ਗਿਆ ਸੀ।

 

 

 

 

.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SP revenge candidate in Varanasi Tej Bahadur a sacked man from BSF