ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਕੋਲ 115.98 ਕਰੋੜ ਦੀ ਜਾਇਦਾਦ

ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਕੋਲ 115.98 ਕਰੋੜ ਦੀ ਜਾਇਦਾਦ

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਹਰਸਿਮਰਤ ਕੌਰ ਬਾਦਲ (ਬਠਿੰਡਾ) ਤੇ ਸੁਖਬੀਰ ਬਾਦਲ (ਫ਼ਿਰੋਜ਼ਪੁਰ) ਕੋਲ ਇਸ ਵੇਲੇ 115.98 ਕਰੋੜ ਰੁਪਏ ਦੀ ਜਾਇਦਾਦ ਹੈ। ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਕੋਲ 102.07 ਕਰੋੜ ਰੁਪਏ ਦੀ ਜਾਇਦਾਦ ਸੀ।

 

 

ਇਸ ਜੋੜੀ ਕੋਲ 24.17 ਕਰੋੜ ਦੀਆਂ ਮੋਟਰਾਂ–ਕਾਰਾਂ ਹਨ। ਸ੍ਰੀਮਤੀ ਹਰਸਿਮਰਤ ਕੋਰ ਬਾਦਲ ਦੇ ਬੈਂਕ ਵਿੱਚ 5.92 ਲੱਖ ਰੁਪਏ ਹਨ। ਉਨ੍ਹਾਂ 12.87 ਕਰੋੜ ਰੁਪਏ ਨਿਵੇਸ਼ ਕੀਤੇ ਹੋਏ ਹਨ। ਉਨ੍ਹਾਂ 4.16 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਹੋਇਆ ਹੈ।

 

ਸ੍ਰੀਮਤੀ ਹਰਸਿਮਰਤ ਕੌਰ ਬਾਦਲ ਕੋਲ 7.03 ਕਰੋੜ ਰੁਪਏ ਦੇ ਗਹਿਣੇ ਹਨ। ਉਨ੍ਹਾਂ ਕੋਲ 15.90 ਕਰੋੜ ਰੁਪਏ ਦੀ ਵਾਹੀਯੋਗ ਤੇ ਗ਼ੈਰ–ਵਾਹੀਯੋਗ ਜ਼ਮੀਨ ਹੈ।

 

 

ਸੁਖਬੀਰ ਸਿੰਘ ਬਾਦਲ ਕੋਲ 23.12 ਕਰੋੜ ਰੁਪਏ ਦੀਆਂ ਮੋਟਰਾਂ–ਗੱਡੀਆਂ ਹਨ। ਉਨ੍ਹਾਂ ਦੇ ਨਾਂਅ 52.76 ਕਰੋੜ ਰੁਪਏ ਦੀ ਜ਼ਮੀਨ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sukhbir Badal and Harsimrat Kaur Badal have property worth Rs 116 Crore