ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸੁਖਪਾਲ ਖਹਿਰਾ ਤੇ ਬੀਬੀ ਜਗੀਰ ਕੌਰ ਨੇ ਵਿੰਨ੍ਹੇ ਇੱਕ–ਦੂਜੇ ’ਤੇ ਸਿਆਸੀ ਨਿਸ਼ਾਨੇ

​​​​​​​ਸੁਖਪਾਲ ਖਹਿਰਾ ਤੇ ਬੀਬੀ ਜਗੀਰ ਕੌਰ ਨੇ ਵਿੰਨ੍ਹੇ ਇੱਕ–ਦੂਜੇ ’ਤੇ ਸਿਆਸੀ ਨਿਸ਼ਾਨੇ

ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਤੇ ਪੰਜਾਬ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੂੰ ਅੱਜ–ਕੱਲ੍ਹ ਖਡੂਰ ਸਾਹਿਬ ਹਲਕੇ ਵਿੱਚ ਵੀ ਚੋਣ–ਪ੍ਰਚਾਰ ਲਈ ਜਾਣਾ ਪੈ ਰਿਹਾ ਹੈ ਕਿਉਂਕਿ ਪੰਜਾਬ ਡੈਮੋਕ੍ਰੈਟਿਕ ਪਾਰਟੀ ਦੇ ਬੈਨਰ ਹੇਠ ਉਨ੍ਹਾਂ ਦੀ ਆਪਣੀ ਪਾਰਟੀ ਦੇ ਉਮੀਦਵਾਰ ਪਰਮਜੀਤ ਕੌਰ ਖਾਲੜਾ ਚੋਣ ਲੜ ਰਹੇ ਹਨ।

 

 

ਖਡੂਰ ਸਾਹਿਬ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਗੀਰ ਕੌਰ ਪਹਿਲਾਂ ਚਾਰ ਵਾਰ ਭੁਲੱਥ ਹਲਕੇ ਤੋਂ ਸੁਖਪਾਲ ਸਿੰਘ ਖਹਿਰਾ ਵਿਰੁੱਧ ਚੋਣ ਲੜ ਚੁੱਕੇ ਹਨ। ਜਗੀਰ ਕੌਰ ਤਿੰਨ ਵਾਰ ਜਿੱਤੇ ਸਨ ਤੇ ਸਾਲ 2007 ਦੌਰਾਨ ਸੁਖਪਾਲ ਸਿੰਘ ਖਹਿਰਾ ਜਿੱਤਣ ਵਿੱਚ ਸਫ਼ਲ ਰਹੇ ਸਨ।

 

 

ਬੀਬੀ ਪਰਮਜੀਤ ਕੌਰ ਖਾਲੜਾ ਦਰਅਸਲ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਮਰਹੂਮ ਜਸਵੰਤ ਸਿੰਘ ਖਾਲੜਾ ਦੀ ਪਤਨੀ ਹਨ।

 

 

ਸ੍ਰੀ ਸੁਖਪਾਲ ਸਿੰਘ ਖਹਿਰਾ ਹਰ ਹਫ਼ਤੇ ਬੀਬੀ ਖਾਲੜਾ ਲਈ ਚੋਣ ਪ੍ਰਚਾਰ ਕਰਨ ਵਾਸਤੇ ਦੋ ਜਾਂ ਤਿੰਨ ਵਾਰ ਜ਼ਰੂਰ ਖਡੂਰ ਸਾਹਿਬ ਹਲਕੇ ’ਚ ਜਾਂਦੇ ਹਨ। ਅੱਜ ਉਹ ਕਪੂਰਥਲਾ ਜ਼ਿਲ੍ਹੇ ਦੇ ਲੱਖਣ ਕਲਾਂ ਪਿੰਡ ਪੁੱਜੇ ਤੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ,‘ਇੱਕ ਪਾਸੇ ਫ਼ੈਸ਼ਨੇਬਲ ਔਰਤ (ਜਗੀਰ ਕੌਰ) ਹਨ ਤੇ ਦੂਜੇ ਪਾਸੇ ਪਰਮਜੀਤ ਕੌਰ ਖਾਲੜਾ ਹਨ, ਜੋ ਮਨੁੱਖੀ ਅਧਿਕਾਰਾਂ ਲਈ ਲੜਦੇ ਰਹੇ ਨੇ। ਜਗੀਰ ਕੌਰ ਕੋਈ ਪੰਥਕ ਚਿਹਰਾ ਨਹੀਂ ਹਨ। ਹੁਣ ਤੁਸੀਂ ਫ਼ੈਸਲਾ ਕਰੋ ਕਿ ਤੁਸੀਂ ਸੰਸਦ ਵਿੱਚ ਕਿਸ ਨੂੰ ਭੇਜਣਾ ਹੈ।’

 

 

ਸ੍ਰੀ ਖਹਿਰਾ ਨੇ ਕਿਹਾ,‘ਜਗੀਰ ਕੌਰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦੇ ਸਨ, ਤਦ ਉਨ੍ਹਾਂ ਨੇ ਇੱਕ ਸਮਝੌਤੇ ਉੱਤੇ ਹਸਤਾਖਰ ਕਰ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮਾਲਕੀ ਵਾਲੇ ਇੱਕ ਟੀਵੀ ਚੈਨਲ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਕਰਨ ਦੇ ਅਧਿਕਾਰ ਬਿਲਕੁਲ ਮੁਫ਼ਤ 20 ਸਾਲਾਂ ਲਈ ਦੇ ਦਿੱਤੇ ਸਨ। ਜੇ ਕਿਤੇ ਉਨ੍ਹਾਂ ਨੇ SGPC ਦੇ ਪ੍ਰਧਾਨ ਦੀ ਹੈਸੀਅਤ ਨਾਲ ਟੈਂਡਰ ਜਾਰੀ ਕੀਤਾ ਹੁੰਦਾ, ਤਾਂ ਸ੍ਰੀ ਹਰਿਮੰਦਰ ਸਾਹਿਬ ਨੂੰ ਕਰੋੜਾਂ ਰੁਪਏ ਦੀ ਆਮਦਨ ਹੋਣੀ ਸੀ। ਪਰ ਜਗੀਰ ਕੌਰ ਹੁਰਾਂ ਨੇ ਆਪਣੀ ਤਾਕਤ ਦੀ ਦੁਰਵਰਤੋਂ ਕੀਤੀ ਤੇ ਦਾਨੀ ਸ਼ਰਧਾਲੂਆਂ ਨਾਲ ਵਿਸਾਹਘਾਤ ਕੀਤਾ।’

 

 

ਉੱਧਰ ਬੀਬੀ ਜਗੀਰ ਕੌਰ ਨੇ ਵੀ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਸੁਖਪਾਲ ਸਿੰਘ ਖਹਿਰਾ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ,‘ਅੱਜ ਵੀ ਭੁਲੱਥ ਵਿਧਾਨ ਸਭਾ ਹਲਕੇ ਦੇ ਲੋਕ ਮੈਨੂੰ ਹੀ ਆਪਣੀ ਆਗੂ ਮੰਨਦੇ ਨੇ। ਕੋਈ ਵੀ ਖਹਿਰਾ ਕੋਲ ਨਹੀਂ ਜਾਂਦਾ ਕਿਉਂਕਿ ਉਹ ਕਿਸੇ ਦੀ ਸ਼ਿਕਾਇਤ ਨਹੀਂ ਸੁਣਦੇ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sukhpal Khaira and Bibi Jagir Kaur accuse each other