ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਨੀਲ ਜਾਖੜ ਵੱਲੋਂ ਮੁੜ ਸੰਨੀ ਦਿਓਲ ਨੂੰ ਬਹਿਸ ਦੀ ਚੁਣੌਤੀ

ਸੁਨੀਲ ਜਾਖੜ ਵੱਲੋਂ ਮੁੜ ਸੰਨੀ ਦਿਓਲ ਨੂੰ ਬਹਿਸ ਦੀ ਚੁਣੌਤੀ

ਗੁਰਦਾਸਪੁਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰਕੇ ਭਾਜਪਾ ਦੇ ਉਮੀਦਵਾਰ ਤੇ ਫਿਲਮੀ ਆਦਾਕਾਰ ਸੰਨੀ ਦਿਓਲ ਨੂੰ ਬਹਿਸ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਗੁਰਦਾਸਪੁਰ ਵਿਚ ਸੰਨੀ ਦਿਓਲ ਮੁੜ ਸਵਾਗਤ ਹੈ। 

 

ਉਨ੍ਹਾਂ ਸੰਨੀ ਦਿਓਲ ਬਾਰੇ ਲਿਖਿਆ ਕਿ ਦੁਬਾਰਾ ਮੁੰਬਈ ਜਾਣ ਤੋਂ ਪਹਿਲਾਂ, ਤੁਹਾਨੂੰ ਦੁਬਾਰਾ ਫਿਰ ਖੁੱਲ੍ਹੀ ਬਹਿਸ ਲਈ ਸੱਦਾ ਦਿੰਦਾ ਹਾਂ। ਉਨ੍ਹਾਂ ਸਰਹੱਦੀ ਖੇਤਰ ਸਬੰਧੀ ਸੰਨੀ ਦਿਓਲ ਨੂੰ ਖੁੱਲ੍ਹੀ ਬਹਿਸ ਲਈ ਚੁਣੌਤੀ ਦਿੱਤੀ।
 

ਜ਼ਿਕਰਯੋਗ ਹੈ ਕਿ ਭਾਜਪਾ ’ਚ ਕੁਝ ਦਿਨ ਪਹਿਲਾਂ ਸ਼ਾਮਲ ਹੋਏ ਸੰਨੀ ਦਿਓਲ ਨੂੰ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਹੈ। ਦੂਜੇ ਪਾਸੇ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਪਹਿਲਾਂ ਇੱਥੋਂ ਉਪ ਚੋਣ ਦੌਰਾਨ ਲੋਕ ਸਭਾ ਵਿਚ ਇੱਥੋਂ ਜਿੱਤੇ ਸਨ। ਦੁਬਾਰਾ ਤੋਂ ਫਿਰ ਕਾਂਗਰਸ ਵੱਲੋਂ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸੁਨੀਲ ਜਾਖੜ ਵੱਲੋਂ ਇਹ ਕਹਿ ਕੇ ਹਮਲੇ ਕੀਤੇ ਜਾ ਰਹੇ ਹਨ ਕਿ ਉਹ ਚੋਣਾਂ ਤੋਂ ਬਾਅਦ ਇਥੇ ਗੁਰਦਾਸਪੁਰ ਖੇਤਰ ਵਿਚ ਦਿਖਾਈ ਨਹੀਂ ਦੇਣਗੇ, ਉਨ੍ਹਾਂ ਮੁੰਬਈ ਚਲੇ ਜਾਣਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sunil Jakhar again challenges Sunny Deol debate