ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਸਨੀ ਤੇ ਬੋਬੀ ਨੇ ਮੁੰਬਈ ’ਚ ਪਾਈ ਵੋਟ, ਧਰਮਿੰਦਰ ਨੇ ਦਸਿਆ ਕਾਰਨ

ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਅਤੇ ਬਾਲੀਵੁੱਡ ਅਦਾਕਾਰ ਸਨੀ ਦਿਓਲ ਨੇ ਅੱਜ ਸਵੇਰ ਗੁਰਦਾਸਪੁਰ ਚ ਆਪਣੇ ਛੋਟੇ ਭਰਾ ਬੋਬੀ ਦਿਓਲ ਅਤੇ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਜਾ ਕੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਦੁਪਿਹਰੇ ਬਾਅਦ ਸਨੀ ਨੇ ਗੁਰਦਾਸਪੁਰ ਚ ਇਕ ਚੋਣ ਰੈਲੀ ਨੂੰ ਸੰਬੋਧਨ ਕੀਤਾ ਤੇ ਵੋਟ ਪਾਉਣ ਲਈ ਮੁੰਬਈ ਪਰਤ ਗਏ।

 

ਮੁੰਬਈ ਪਰਤਣ ਮਗਰੋਂ ਸਨੀ ਦਿਓਲ ਤੇ ਭਰਾ ਬੋਬੀ ਦਿਓਲ ਨੇ ਵੋਇੰਗ ਬੂਥ ’ਤੇ ਜਾ ਕੇ ਆਪੋ ਆਪਣੀ ਵੋਟ ਪਾਈ। ਇਸ ਮੌਕੇ ਉਨ੍ਹਾਂ ਦੇ ਪਿਤਾ ਅਤੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਧਰਮਿੰਦਰ ਨੇ ਵੀ ਵੋਟ ਪਾਈ। ਵੋਟ ਪਾਉਣ ਮਗਰੋਂ ਧਰਮਿੰਦਰ ਤੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਆਪਣੇ ਸਪੱਸ਼ਟ ਜਵਾਬ ਦਿੱਤੇ।

 

ਧਰਮਿੰਦਰ ਨੇ ਕਿਹਾ ਕਿ ਅਸੀਂ ਰਾਜਨੀਤੀ ਦੀ ਤਾਂ ਏਬੀਸੀਡੀ ਨਹੀਂ ਜਾਣਦੇ। ਹਾਂ ਦੇਸ਼ ਭਗਤੀ ਸਾਡੇ ਅੰਦਰ ਕੁੱਟ-ਕੁੱਟ ਕੇ ਭਰੀ ਹੋਈ ਹੈ। ਅਸੀਂ ਆਪਣੇ ਦੇਸ਼ ਦੀ ਸੇਵਾ ਕਰਾਂਗੇ। ਮੈਂ ਬੀਕਾਨੇਰ ਚ ਜਿਹੜਾ ਕੁੱਝ ਕੀਤਾ ਹੈ ਉਹ ਜਾ ਕੇ ਦੇਖੋ। ਦੱਸੋ ਲੋਕਾਂ ਨੂੰ ਕਿ ਸਾਡੇ ਧਰਮਿੰਦਰ ਨੇ ਇਹ ਕੀਤਾ ਹੈ। ਉਨ੍ਹਾਂ ਗੱਲ ਮੁਕਾਉਂਦਿਆਂ ਕਿਹਾ ਕਿ ਸਨੀ ਦਿਓਲ ਵੀ ਦੇਸ਼ ਦੀ ਸੇਵਾ ਕਰੇਗਾ ਬੱਸ।

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sunny Deol and Bobby Deol cast vote in Mumbai Dharmendra remarks