ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਨੀ ਦਿਓਲ ਗੁਰਦਾਸਪੁਰ ਤੇ ਕਿਰਨ ਖੇਰ ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ

ਸੰਨੀ ਦਿਓਲ ਗੁਰਦਾਸਪੁਰ ਤੇ ਕਿਰਨ ਖੇਰ ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ

ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ ਅੱਜ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੂੰ ਗੁਰਦਾਸਪੁਰ, ਇੱਕ ਹੋਰ ਅਦਾਕਾਰਾ ਕਿਰਨ ਖੇਰ ਨੂੰ ਦੋਬਾਰਾ ਚੰਡੀਗੜ੍ਹ ਤੋਂ ਅਤੇ ਸੋਮ ਪ੍ਰਕਾਸ਼ ਨੂੰ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਆਪਣੇ ਉਮੀਦਵਾਰ ਬਣਾਇਆ ਹੈ।

 

 

ਗੁਰਦਾਸਪੁਰ ’ਚ ਸੰਨੀ ਦਿਓਲ ਦਾ ਮੁਕਾਬਲਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਹੋਵੇਗਾ। ਕਿਰਨ ਖੇਰ ਦਾ ਮੁਕਾਬਲਾ ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ ਨਾਲ ਹੋਵੇਗਾ।

 

 

ਉੱਧਰ ਸ੍ਰੀ ਸੋਮ ਪ੍ਰਕਾਸ਼ ਦਾ ਮੁਕਾਬਲਾ ਕਾਂਗਰਸ ਦੇ ਡਾ. ਰਾਜਕੁਮਾਰ ਨਾਲ ਹੋਵੇਗਾ।

 

 

ਹੁਣ ਵੇਖਣਾ ਇਹ ਹੋਵੇਗਾ ਕਿ ਕੀ ਸੰਨੀ ਦਿਓਲ ਦਾ ਢਾਈ ਕਿਲੋ ਦਾ ਹੱਥ ਕਾਂਗਰਸ ਪਾਰਟੀ ਦੇ ਹੱਥ ਉੱਤੇ ਭਾਰੂ ਪਵੇਗਾ ਜਾਂ ਨਹੀਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sunny Deol from Gurdaspur Kirron Kher from Chd BJP candidates