ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸੰਨੀ ਦਿਓਲ ਨੇ ਕਾਦੀਆਂ ’ਚ ਕਿਹਾ – ਬਦਲਾਖੋਰੀ ਦੀ ਸਿਆਸਤ ਲਈ ਨਹੀਂ ਆਇਆ

​​​​​​​ਸੰਨੀ ਦਿਓਲ ਨੇ ਕਾਦੀਆਂ ’ਚ ਕਿਹਾ – ਬਦਲਾਖੋਰੀ ਦੀ ਸਿਆਸਤ ਲਈ ਨਹੀਂ ਆਇਆ

ਬਾਲੀਵੁੱਡ ਅਦਾਕਾਰ ਤੇ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੰਨੀ ਦਿਓਲ ਨੇ ਅੱਜ ਕਾਦੀਆਂ ਇਲਾਕੇ ’ਚ ਰੋਡ–ਸ਼ੋਅ ਕੀਤਾ। ਆਮ ਲੋਕ ਆਪਣੇ ਚਹੇਤੇ ਫ਼ਿਲਮ ਅਦਾਕਾਰ ਨੂੰ ਵੇਖਣ ਲਈ ਸੜਕਾਂ ਉੱਤੇ ਉੱਤਰੇ ਹੋਏ ਸਨ।

 

 

ਸੰਨੀ ਦਿਓਲ ਨੇ ਕਿਹਾ ਕਿ ਉਹ ਇਹ ਇੱਥੇ ਕੋਈ ਬਦਲਾਖੋਰੀ ਦੀ ਸਿਆਸਤ ਲਈ ਨਹੀਂ ਆਏ, ਸਗੋਂ ਉਹ ਇਸ ਹਲਕੇ ਵਿੱਚ ਬਹੁ–ਪੱਖੀ ਵਿਕਾਸ ਲਈ ਆਏ ਹਨ। ਗੁਰਦੁਆਰਾ ਸਾਹਿਬ ਘੱਲੂਘਾਰਾ ਛੰਭ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਦੀ ਰਸਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਦਾਕਾਰ ਨੇ ਕਿਹਾ ਕਿ ਉਹ ਇੱਥੇ ਆਪਣੇ ਕੋਈ ਨੰਬਰ ਬਣਾਉਣ ਲਈ ਨਹੀਂ, ਸਗੋਂ ਵਿਕਾਸ ਕਾਰਜ ਕਰਵਾਉਣ ਲਈ ਆਏ ਹਨ।

 

 

ਪਿੰਡ ਚੱਕ ਸ਼ਰੀਫ਼ ’ਚ ਸੰਨੀ ਦਿਓਲ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਉਹ ਪੰਜਾਬ ਦੇ ਪੁੱਤਰ ਹਨ ਤੇ ਉਹ ਆਪਣੇ ਸੂਬੇ ਤੇ ਇੱਥੋਂ ਦੀ ਜਨਤਾ ਦੀ ਸੇਵਾ ਕਰਨ ਲਈ ਆਏ ਹਨ।

 

 

ਇੱਥੇ ਵਰਨਣਯੋਗ ਹੈ ਕਿ ਸੰਨੀ ਦਿਓਲ ਨੇ ਅੱਜ ਲਗਾਤਾਰ ਤੀਜੇ ਦਿਨ ਆਪਣੇ ਹਲਕੇ ਵਿੱਚ ਰੋਡ–ਸ਼ੋਅ ਕੀਤਾ ਹੈ। ਉਹ ਨਵਾਂ ਪਿੰਡ ’ਚ ਘਰੋਂ–ਘਰੀਂ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕਰਨ ਗਏ। ਉਨ੍ਹਾਂ ਦੇ ਨਾਲ ਸੈਂਕੜੇ ਮੋਟਰਸਾਇਕਲ ਵੀ ਚੱਲਦੇ ਰਹੇ।

 

 

ਇਹ ਰੋਡ ਸ਼ੋਅ ਜਾਗੋਵਾਲ, ਚੱਕ ਸ਼ਰੀਫ਼, ਮੱਲੋਪੁਰ, ਕੋਟਲੀ ਹਰਚੰਦ, ਭੈਣੀ ਮੀਆਂ ਖ਼ਾਨ, ਬਗਤੀਆਂ, ਮੁੱਲਾਂਪੁਰ, ਫੇਰੋਚੇਚੀ, ਕੋਟ ਖ਼ਾਨ ਮੁਹੰਮਦ, ਘੋੜੀਆਵਾਂ, ਭੱਟੀਆਂ ਲਾਧਪੁਰ ਜਿਹੇ ਇਲਾਕਿਆਂ ਵਿੱਚੋਂ ਲੰਘਦਾ ਹੋਇਆ ਅੰਤ ਕਾਹਨੂੰਵਾਨ ਪੁੱਜਾ। ਇਸ ਮੌਕੇ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਤੇ ਹੋਰ ਸਥਾਨਕ ਭਾਜਪਾ ਆਗੂ ਵੀ ਮੌਜੂਦ ਸਨ।

​​​​​​​ਸੰਨੀ ਦਿਓਲ ਨੇ ਕਾਦੀਆਂ ’ਚ ਕਿਹਾ – ਬਦਲਾਖੋਰੀ ਦੀ ਸਿਆਸਤ ਲਈ ਨਹੀਂ ਆਇਆ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sunny Deol holds show in Qadian said that he is not for vendetta politics