ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸੰਨੀ ਦਿਓਲ ਨਿੱਕਲੇ ਗੱਡੀ ਲੈ ਕੇ ਤੇ ਬਾੜਮੇਰ ’ਚ ਕੀਤਾ ਪਹਿਲਾ ਰੋਡ–ਸ਼ੋਅ

​​​​​​​ਸੰਨੀ ਦਿਓਲ ਨਿੱਕਲੇ ਗੱਡੀ ਲੈ ਕੇ ਤੇ ਬਾੜਮੇਰ ’ਚ ਕੀਤਾ ਪਹਿਲਾ ਰੋਡ–ਸ਼ੋਅ

ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ ਬਾਲੀਵੁੱਡ ਦੇ ਬਹੁ–ਚਰਚਿਤ ਅਦਾਕਾਰ ਸੰਨੀ ਦਿਓਲ ਨੇ ਅੱਜ ਰਾਜਸਥਾਨ ਦੇ ਬਾੜਮੇਰ ’ਚ ਆਪਣਾ ਪਹਿਲਾ ਰੋਡ–ਸ਼ੋਅ ਕੀਤਾ। ਭਾਜਪਾ ਉਮੀਦਵਾਰ ਭਗੀਰਥ ਚੌਧਰੀ ਦੇ ਸਮਰਥਨ ਵਿੱਚ ਹੋ ਰਹੇ ਇਸ ਰੋਡ ਸ਼ੋਅ ਦੌਰਾਨ ਵੱਡੀ ਗਿਣਤੀ ’ਚ ਭਾਜਪਾ ਕਾਰਕੁੰਨ ਤੇ ਆਮ ਲੋਕ ਮੌਜੂਦ ਰਹੇ।

 

 

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਇਸ ਰੋਡ ਸ਼ੋਅ ਵਿੰਚ ਸੰਨੀ ਦਿਓਲ ਦੀ ਫ਼ਿਲਮ ‘ਗ਼ਦਰ’ ਦਾ ਡਾਇਲਾੱਗ ‘ਹਿੰਦੁਸਤਾਨ ਜ਼ਿੰਦਾਬਾਦ ਥਾ, ਜ਼ਿੰਦਾਬਾਦ ਹੈ, ਜ਼ਿੰਦਾਬਾਦ ਰਹੇਗਾ’ ਲਗਾਤਾਰ ਸੁਣਾਈ ਦਿੰਦਾ ਰਿਹਾ। ਰੋਡ ਸ਼ੋਅ ਦੌਰਾਨ ਬਹੁਤ ਸਾਰੇ ਲੋਕਾਂ ਨੇ ਸੰਨੀ ਦਿਓਲ ਨੂੰ ਉਨ੍ਹਾਂ ਉੱਤੇ ਬਣਾਈਆਂ ਪੇਂਟਿੰਗਜ਼ ਤੇ ਪੱਗਾਂ ਭੇਟ ਕੀਤੀਆਂ।

 

 

ਚੇਤੇ ਰਹੇ ਕਿ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਬੀਤੀ 23 ਅਪ੍ਰੈਲ ਨੂੰ ਭਾਜਪਾ ’ਚ ਸ਼ਾਮਲ ਹੋਏ ਸਨ। ਸੰਨੀ ਦਿਓਲ ਖ਼ੁਦ ਪੰਜਾਬ ਦੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਜਾ ਰਹੇ ਹਨ; ਜਿੱਥੇ ਆਉਂਦੀ 19 ਮਈ ਨੂੰ ਵੋਟਾਂ ਪੈਣੀਆਂ ਹਨ।

 

 

ਗੁਰਦਾਸਪੁਰ ਹਲਕੇ ਤੋਂ ਫ਼ਿਲਮ ਅਦਾਕਾਰ ਵਿਨੋਦ ਖੰਨਾ ਚਾਰ ਵਾਰ ਐੱਮ.ਪੀ. ਰਹਿ ਚੁੱਕੇ ਹਨ। ਇਸ ਵਾਰ ਉਨ੍ਹਾਂ ਦੀ ਪਤਨੀ ਕਵਿਤਾ ਖੰਨਾ ਦੇ ਚੋਣ ਲੜਨ ਦੀ ਚਰਚਾ ਸੀ ਪਰ ਭਾਜਪਾ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ।

​​​​​​​ਸੰਨੀ ਦਿਓਲ ਨਿੱਕਲੇ ਗੱਡੀ ਲੈ ਕੇ ਤੇ ਬਾੜਮੇਰ ’ਚ ਕੀਤਾ ਪਹਿਲਾ ਰੋਡ–ਸ਼ੋਅ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sunny Deol s First Road Show in Barmer