ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ : ਸੰਨੀ ਦਿਓਲ ਨੇ ਗੁਰਦਾਸਪੁਰ ਤੋਂ ਭਰੇ ਕਾਗਜ਼

ਲੋਕ ਸਭਾ ਚੋਣਾਂ : ਸੰਨੀ ਦਿਓਲ ਨੇ ਗੁਰਦਾਸਪੁਰ ਤੋਂ ਭਰੇ ਕਾਗਜ਼

ਲੋਕ ਸਭਾ ਸੀਟ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਆਦਾਕਾਰ ਸੰਨੀ ਦਿਓਲ ਵੱਲੋਂ ਅੱਜ ਆਪਣੇ ਨਾਮਜ਼ਦਗੀ ਪੇਪਰ ਦਾਖਲ ਕੀਤੇ ਗਏ।  ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਭਰਾ ਅਤੇ ਫਿਲਮ ਆਦਾਕਾਰ ਬੋਬੀ ਦਿਓਲ ਵੀ ਹਾਜ਼ਰ ਸਨ।  ਸੰਨੀ ਦਿਓਲ ਵੱਲੋਂ ਗੁਰਦਾਸਪੁਰ ਦੇ ਰਿਟਾਰਨਿੰਗ ਅਫਸਰ ਕੋਲ ਆਪਣੇ ਕਾਗਜ਼ ਭਰੇ ਗਏ। ਇਸ ਮੌਕੇ ਉਨ੍ਹਾਂ ਨਾਲ ਹਰਿਆਣਾ ਦੇ ਵਿੱਤ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਭਿਮੰਨੂ , ਅਕਾਲੀ ਆਗੂ ਵੀ ਹਾਜ਼ਰ ਸਨ।  ਸੰਨੀ ਦਿਓਲ ਵੱਲੋਂ ਅੱਜ ਦਾਖਲ ਕੀਤੇ ਕਾਗਜ਼ ਵਿਚ ਉਸਦਾ ਅਸਲੀ ਨਾਮ ਅਜੈ ਸਿੰਘ ਦਿਓਲ ਲਿਖਆ ਗਿਆ ਹੈ।

 

ਜ਼ਿਕਰਯੋਗ ਹੈ ਕਿ ਪੰਜਾਬ ਵਿਚ 19 ਮਈ ਨੂੰ 7ਵੇਂ ਗੇੜ ਵਿਚ ਲੋਕ ਸਭਾ ਦੀਆਂ ਚੋਣਾਂ ਦੀਆਂ ਵੋਟਾਂ ਪੈਣੀਆਂ ਹਨ, ਜਿਸ ਲਈ ਅੱਜ ਕਾਗਜ਼ ਭਰਨ ਦਾ ਆਖਰੀ ਦਿਨ ਹੈ।

 

ਜ਼ਿਕਰਯੋਗ ਹੈ ਕਿ ਸੰਨੀ ਦਿਓਲ ਨੇ ਅੱਜ ਸਵੇਰੇ ਇਸ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sunny Deol submitting nomination papers to returning officer at Gurdaspur