ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਨੂੰ ਵੀ ਜੇਤੂ ਕਰਾਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ 77000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੇ ਹਨ।
ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੇ ਵੀ ਉਨ੍ਹਾਂ ਨੂੰ ਜਿੱਤਣ ਉੱਤੇ ਵਧਾਈ ਦਿੰਦਿਆਂ ਚੰਗੇ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ।
Punjab: Actor Sunny Deol meets supporters in Gurdaspur after trends show that he is leading from the constituency. #ElectionResults2019 pic.twitter.com/Y22M7irvl3
— ANI (@ANI) May 23, 2019
ਗੁਰਦਾਸਪੁਰ ਸੰਸਦੀ ਹਲਕੇ ਦੀ ਸੀਟ ਤੋਂ ਬਾਲੀਵੁੱਡ ਅਦਾਕਾਰ ਤੇ ਭਾਜਪਾ ਉਮੀਦਵਾਰ ਸੰਨੀ ਦਿਓਲ, ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ, ਆਮ ਆਦਮੀ ਪਾਰਟੀ ਦੇ ਪੀਟਰ ਮਸੀਹ ਚੀਦਾ, ਆਰਐੱਮਪੀ ਦੇ ਲਾਲ ਚੰਦ ਚੋਣ ਮੈਦਾਨ ਵਿੱਚ ਸਨ। ਸੰਨੀ ਦਿਓਲ ਤੇ ਸ੍ਰੀ ਸੁਨੀਲ ਜਾਖੜ ਕਾਰਨ ਇਹ ਸੀਟ ਵੀ ਹਾਈ–ਪ੍ਰੋਫ਼ਾਈਲ ਬਣੀ ਰਹੀ ਹੈ।
ਇਸ ਹਲਕੇ ਤੋਂ ਸੁਨੀਲ ਜਾਖੜ 16ਵੀਂ ਲੋਕ ਸਭਾ ਦੇ ਮੈਂਬਰ ਰਹੇ ਹਨ। ਸ੍ਰੀ ਜਾਖੜ ਇਸ ਹਲਕੇ ਤੋਂ 15 ਅਕਤੂਬਰ, 2017 ਨੂੰ ਐੱਮਪੀ ਚੁਣੇ ਗਏ ਸਨ। ਉਨ੍ਹਾਂ ਤੋਂ ਪਹਿਲਾਂ ਬਾਲੀਵੁੱਡ ਦੇ ਅਦਾਕਾਰ ਤੇ ਭਾਜਪਾ ਦੇ ਵਿਨੋਦ ਖੰਨਾ ਗੁਰਦਾਸਪੁਰ ਹਲਕੇ ਤੋਂ ਐੱਮਪੀ ਸਨ ਪਰ 27 ਅਪ੍ਰੈਲ, 2017 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ, ਜਿਸ ਕਾਰਨ ਇਸ ਹਲਕੇ ਵਿੱਚ ਜ਼ਿਮਨੀ ਚੋਣ ਕਰਵਾਉਣੀ ਪਈ ਸੀ।
ਸ੍ਰੀ ਜਾਖੜ ਕਿਉਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ, ਇਸ ਲਈ ਇਹ ਸੀਟ ਪੰਜਾਬ ਕਾਂਗਰਸ ਲਈ ਵੱਕਾਰ ਦਾ ਸੁਆਲ ਬਣੀ ਰਹੀ ਹੈ। ਉੱਧਰ ਇਸ ਹਲਕੇ ਤੋਂ ਭਾਜਪਾ ਹੀ ਨਹੀਂ, ਸਗੋਂ ਫ਼ਿਲਮ ਅਦਾਕਾਰ ਸੰਨੀ ਦਿਓਲ ਦੇ ਨਾਲ–ਨਾਲ ਸਦਾਬਹਾਰ ਅਦਾਕਾਰ ਧਰਮਿੰਦਰ ਦਾ ਵੱਕਾਰ ਵੀ ਇਸ ਸੀਟ ਉੱਤੇ ਦਾਅ ’ਤੇ ਸੀ।
.