ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਨੀ ਦਿਓਲ ਵੱਲੋਂ ਗੁਰਦਾਸਪੁਰ ’ਚ ਰੋਡ ਸ਼ੋਅ, ਲੋਕਾਂ ਦੀ ਲੱਗੀ ਭੀੜ

ਸੰਨੀ ਦਿਓਲ ਵੱਲੋਂ ਗੁਰਦਾਸਪੁਰ ’ਚ ਰੋਡ ਸ਼ੋਅ ਕੱਢਣ ਮੌਕੇ।

1 / 2ਸੰਨੀ ਦਿਓਲ ਵੱਲੋਂ ਗੁਰਦਾਸਪੁਰ ’ਚ ਰੋਡ ਸ਼ੋਅ ਕੱਢਣ ਮੌਕੇ। ਫੋਟੋ : ਸ਼ਮੀਰ ਸਹਿਗਲ/ਹਿੰਦੁਸਤਾਨ ਟਾਈਮਜ਼

ਸੰਨੀ ਦਿਓਲ ਵੱਲੋਂ ਗੁਰਦਾਸਪੁਰ ’ਚ ਰੋਡ ਸ਼ੋਅ ਕੱਢਣ ਮੌਕੇ।

2 / 2ਸੰਨੀ ਦਿਓਲ ਵੱਲੋਂ ਗੁਰਦਾਸਪੁਰ ’ਚ ਰੋਡ ਸ਼ੋਅ ਕੱਢਣ ਮੌਕੇ। ਫੋਟੋ : ਸ਼ਮੀਰ ਸਹਿਗਲ/ਹਿੰਦੁਸਤਾਨ ਟਾਈਮਜ਼

PreviousNext

ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਫਿਲਮ ਆਦਾਕਾਰ ਸੰਨੀ ਦਿਓਲ ਵੱਲੋਂ ਅੱਜ ਆਪਣਾ ਚੋਣ ਪ੍ਰਚਾਰ ਤੇਜ ਕਰ ਦਿੱਤਾ ਗਿਆ। ਸੰਨੀ ਦਿਓਲ ਵੱਲੋਂ ਵੋਟਰਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਅੱਜ ਗੁਰਦਾਸਪੁਰ ਵਿਚ ਰੋਡ ਸ਼ੋਅ ਕੀਤਾ ਗਿਆ।

 

ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਭਾਈ ਅਤੇ ਫਿਲਮ ਆਦਾਕਾਰ ਬੋਬੀ ਦਿਓਲ ਤੋਂ ਇਲਾਵਾ ਹੋਰ ਕਾਲਾਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਾਜ਼ਰ ਸਨ।  ਸੰਨੀ ਦਿਓਲ ਵੱਲੋਂ ਕੀਤੇ ਗਏ ਰੋਡ ਸ਼ੋਅ ਦੌਰਾਨ ਸੜਕਾਂ ਦੇ ਉਪਰ ਵੱਡੀ ਭੀੜ ਦਿਖਾਈ ਦਿੱਤੀ, ਜੋ ਫਿਲਮੀ ਆਦਾਕਾਰ ਅਤੇ ਭਾਜਪਾ ਦੇ ਉਮੀਦਵਾਰ ਨੂੰ ਦੇਖਣ ਲਈ ਕਾਹਲੇ ਸਨ। 

ਰੋਡ ਸ਼ੋਅ ਦੌਰਾਨ ਇਕੱਠੇ ਹੋਏ ਲੋਕਾਂ ਕਾਰਨ ਸੜਕਾਂ ਵਿਚੋਂ ਨਿਕਲਣਾ ਮੁਸ਼ਕਲ ਸੀ। ਇਸ ਮੌਕੇ ਸੰਨੀ ਦਿਓਲ ਦੇ ਭਾਈ ਬੌਬੀ ਦਿਓਲ ਨੇ ਕਿਹਾ ਕਿ ਲੋਕਾਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਪਿਆਰ ਸਦਕਾ ਸੰਨੀ ਦਿਓਲ ਇਥੋਂ ਲੋਕ ਸਭਾ ਚੋਣਾਂ ਵਿਚ ਜਿੱਤਣਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਚੋਣ ਪ੍ਰਚਾਰ ਲਈ ਧਰਮਿੰਦਰ ਵੀ ਇਥੇ ਆਉਣਗੇ।

 

ਇਸ ਤੋਂ ਪਹਿਲਾਂ ਅੱਜ ਸਵੇਰ ਸਮੇਂ ਸੰਨੀ ਦਿਓਲ ਨੇ ਡੇਰਾ ਬਾਬਾ ਨਾਨਕ ਗੁਰਦੁਆਰੇ ਵਿਖੇ ਮੱਥਾ ਟੇਕਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Sunny Deol with his brother Bobby Deol and SAD BJP leaders taking out a road show in Gurdaspur