ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਟੀਦਾਰ ਆਗੂ ਹਾਰਦਿਕ ਪਟੇਲ ਨੂੰ ਸੁਪਰੀਮ ਕੋਰਟ ਦਾ ਝਟਕਾ

Supreme Court declines urgent hearing of Hardik Patel plea: ਗੁਜਰਾਤ ਦੇ ਪਾਟੀਦਾਰ ਆਗੂ ਹਾਰਦਿਕ ਪਟੇਲ ਨੂੰ ਮੰਗਲਵਾਰ ਨੂੰ ਸੁਪਰੀਮ ਕੋਰਟ ਤੋਂ ਝਟਕਾ ਲਗਿਆ ਹੈ। ਸੁਪਰੀਮ ਕੋਰਟ ਨੇ ਹਾਰਦਿਕ ਪਟੇਲ ਦੀ ਅਪੀਲ ਤੇ ਛੇਤੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ।

 

ਤੁਹਾਨੂੰ ਦੱਸਦੇਈਏ ਕਿ ਹਾਰਦਿਕ ਨੇ ਮੇਹਸਾਣਾ ਦੰਗਾ ਮਾਮਲੇ ਚ ਦੋਸ਼ ਸਾਬਿਤ ਹੋਣ ਖਿਲਾਫ਼ ਸੋਮਵਾਰ ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ।

 

ਜਸਟੀਸ ਅਰੁਣ ਮਿਸ਼ਰਾ ਦੀ ਪ੍ਰਧਾਨ ਵਾਲੀ ਬੈਂਚ ਸਾਹਮਣੇ ਇਸ ਮਾਮਲੇ ਨੂੰ ਤਤਕਾਲ ਸੁਣਵਾਈ ਲਈ ਪੇਸ਼ ਕੀਤਾ ਗਿਆ। ਬੈਂਚ ਵਿਚ ਜਸਟਿਸ ਐਮ ਐਮ ਸ਼ਾਂਤਨਾਗੋਦਰ ਅਤੇ ਜਸਟਿਸ ਨਵੀਨ ਸਿਨਹਾ ਵੀ ਸ਼ਾਮਲ ਹਨ। ਪਟੇਲ ਵਲੋਂ ਪੇਸ਼ ਹੋਏ ਵਕੀਲ ਨੂੰ ਬੈਂਚ ਨੇ ਕਿਹਾ ਕਿ ਇਸ ਅਪੀਲ ਤੇ ਤਤਕਾਲ ਸੁਣਵਾਈ ਦੀ ਲੋੜ ਨਹੀਂ ਹੈ ਕਿਉਂਕਿ ਸੁਪਰੀਮ ਕੋਰਟ ਦਾ ਹੁਕਮ ਪਿਛਲੇ ਸਾਲ ਅਗਸਤ ਚ ਆਇਆ ਸੀ।

 

ਬੈਂਚ ਨੇ ਇਸ ਅਪੀਲ ਤੇ ਤਤਕਾਲ ਸੁਣਵਾਈ ਤੋਂ ਇਨਕਾਰ ਕਰਦਿਆਂ ਕਿਹਾ, ਹੁਕਮ ਅਗਸਤ 2018 ਚ ਪਾਸ ਹੋਇਆ ਸੀ। ਹੁਣ ਤਤਕਾਲ ਸੁਣਵਾਈ ਦੀ ਕੀ ਲੋੜ ਹੈ?

 

ਦੱਸਣਯੋਗ ਹੈ ਕਿ ਗੁਜਰਾਤ ਦੀ ਹੇਠਲੀ ਅਦਾਲਤ ਨੇ ਹਾਰਦਿਕ ਨੂੰ ਸਾਲ 2015 ਦੇ ਮੇਹਸਾਣਾ ਦੰਗੇ ਚ ਦੋਸ਼ੀ ਕਰਾਰ ਦਿੰਦਿਆਂ ਦੋ ਸਾਲ ਦੀ ਕੈਦ ਸੁਣਾਈ ਸੀ, ਜਿਸ ਨੂੰ ਹਾਈ ਕੋਰਟ ਨੇ ਵੀ ਬਰਕਰਾਰ ਰਖਿਅ ਸੀ। ਇਸ ਤੋਂ ਬਾਅਦ ਉਹ ਚੋਣ ਲੜਣ ਲਈ ਨਾਕਾਬਲ ਸਾਬਿਤ ਹੋ ਗਏ। ਜਿਸ ਤੋਂ ਬਾਅਦ ਹੀ ਉਨ੍ਹਾਂ ਨੇ ਸੁਪਰੀਮ ਕੋਰਟ ਚ ਅਪੀਲ ਦਾਇਰ ਕੀਤੀ ਸੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supreme Court declines urgent hearing of Hardik Patel plea seeking a suspension of his conviction in a 2015 case