ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

TMC ਤੋਂ ਕੱਢੇ ਗਏ MP ਅਨੁਪਮ ਹਾਜ਼ਰਾ BJP ’ਚ ਸ਼ਾਮਲ

ਲੋਕਸਭਾ ਚੋਣਾਂ (Lok Sabha Elections) ਦੀਆਂ ਤਾਰੀਖ਼ਾਂ ਦੇ ਐਲਾਨ ਦੇ ਨਾਲ ਹੀ ਸਿਆਸੀ ਫੇਰਬਦਲ ਦੇਖੇ ਜਾ ਰਹੇ ਹਨ। ਜਿੱਥੇ ਸਿਆਸਤਦਾਨ ਆਪਣੀਆਂ ਪੁਰਾਣੀਆਂ ਪਾਰਟੀਆਂ ਨੂੰ ਛੱਡ ਨਵੇਂ ਸਾਥੀਆਂ ਦੀ ਭਾਲ ਚ ਅੱਗੇ ਆ ਰਹੇ ਹਨ। ਪੱਛਮੀ ਬੰਗਾਲ ਚ ਵੀ ਇਸੇ ਤਰ੍ਹਾਂ ਦਾ ਫੇਰਬਦਲ ਨੂੰ ਦੇਖਣ ਨੂੰ ਮਿਲਿਆ ਹੈ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਤ੍ਰਿਣਮੁਲ ਕਾਂਗਰਸ ਸੰਸਦ ਮੈਂਬਰ ਅਨੁਪਮ ਹਾਜ਼ਰਾ ਨੇ ਭਾਜਪਾ ਦੇ ਕਮਲ ਨਾਲ ਚੱਲਣ ਦਾ ਫੈਸਲਾ ਕੀਤਾ ਹੈ। ਉਹ ਅੱਜ ਮੰਗਲਵਾਰ ਨੂੰ ਭਾਜਪਾ ਚ ਸ਼ਾਮਲ ਹੋ ਗਏ ਹਨ।

 

ਹਾਜ਼ਰਾ ਨੂੰ ਪੱਛਮੀ ਬੰਗਾਲ ਦੀ ਸੱਤਾਧਾਰੀ ਤ੍ਰਿਣਮੁਲ ਕਾਂਗਰਸ ਨੇ ਜਨਵਰੀ 2019 ਚ ਪਾਰਟੀ ਵਿਰੋਧੀ ਕਾਰਵਾਈਆਂ ਕਾਰਨ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਉਸ ਤੋਂ ਬਾਅਦ ਹੀ ਇਹ ਕਿਆਸਅਰਾਈਆਂ ਲੱਗ ਰਹੀਆਂ ਸਨ ਕਿ ਉਹ ਭਾਜਪਾ ਚ ਸ਼ਾਮਲ ਹੋ ਸਕਦੇ ਹਨ।

 

ਅਨੁਪਮ ਹਾਜਰਾ ਨੇ ਬੰਗਾਲ ਚ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਭਾਜਪਾ ਅਤੇ ਪਾਰਟੀ ਦੇ ਮੰਨੇ ਹੋਏ ਆਗੂਆਂ ਦੀ ਹਾਜ਼ਰੀ ਚ ਭਾਜਪਾ ਦੀ ਮੈਂਬਰਸ਼ਿਪ ਲੈ ਲਈ ਹੈ।

 

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਟੀਐਮਸੀ ਨੇ ਬਿਸ਼ਨਪੁਰ ਤੋਂ ਲੋਕ ਸਭਾ ਮੈਂਬਰ ਸੋਮਿਤਰ ਖ਼ਾਨ ਨੂੰ ਵੀ ਪਾਰਟੀ ਚੋਂ ਕੱਢ ਦਿੱਤਾ ਸੀ। ਬਾਅਦ ਚ ਸੋਮਿਤਰ ਖ਼ਾਨ ਭਾਜਪਾ ਚ ਸ਼ਾਮਲ ਹੋ ਗਏ ਸਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:suspended TMC MP Anupam Hazara joins BJP