ਅਗਲੀ ਕਹਾਣੀ

​​​​​​​ਨਹੀਂ ਹੋ ਸਕਿਆ ਟਕਸਾਲੀ ਅਕਾਲੀ ਦਲ ਤੇ ‘ਆਪ’ ਵਿਚਾਲੇ ਗੱਠਜੋੜ

​​​​​​​ਨਹੀਂ ਹੋ ਸਕਿਆ ਟਕਸਾਲੀ ਅਕਾਲੀ ਦਲ ਤੇ ‘ਆਪ’ ਵਿਚਾਲੇ ਗੱਠਜੋੜ

ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਸ੍ਰੀ ਹਰਪਾਲ ਸਿੰਘ ਚੀਮਾ ਨੇ ਅੱਜ ਦੱਸਿਆ ਕਿ ਉਨ੍ਹਾਂ ਦੀ ਆਮ ਆਦਮੀ ਪਾਰਟੀ (ਆਪ) ਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿਚਾਲੇ ਗੱਠਜੋੜ ਕਿਸੇ ਕਾਰਨ ਕਰਕੇ ਸੰਭਵ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਦੋਵੇਂ ਪਾਸਿਓਂ ਇਸ ਗੱਠਜੋੜ ਨੂੰ ਅਮਲੀ ਰੂਪ ਦੇਣ ਲਈ ਹਰ ਸੰਭਵ ਜਤਨ ਕੀਤੇ ਗਏ ਪਰ ਅਨੰਦਪੁਰ ਸਾਹਿਬ ਸੰਸਦੀ ਹਲਕੇ ਨੂੰ ਲੈ ਕੇ ਦੋਵੇਂ ਧਿਰਾਂ ਵਿਚਾਲੇ ਕੋਈ ਆਮ–ਸਹਿਮਤੀ ਕਾਇਮ ਨਾ ਹੋ ਸਕੀ।

 

 

ਸ੍ਰੀ ਚੀਮਾ ਨੇ ਦੱਸਿਆ ਕਿ ਟਕਸਾਲੀ ਅਕਾਲੀ ਲਦ ਤੇ ਬਹੁਜਨ ਸਮਾਜ ਪਾਰਟੀ ਨੂੰ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਨਰਿੰਦਰ ਸਿੰਘ ਸ਼ੇਰਗਿੰਲ ਦਾ ਨਾਂਅ ਵਾਪਸ ਨਹੀਂ ਲਿਆ ਜਾਵੇਗਾ ਕਿਉਂਕਿ ਉਹ ਉਮੀਦਵਾਰ ਐਲਾਨਿਆਂ ਚਾਰ ਮਹੀਨਿਆਂ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ।

 

 

ਸ੍ਰੀ ਚੀਮਾ ਨੇ ਦੱਸਿਆ ਕਿ ਜੇ ਅਜਿਹੇ ਵੇਲੇ ਆਮ ਆਦਮੀ ਪਾਰਟੀ ਆਪਣੇ ਕਿਸੇ ਉਮੀਦਵਾਰ ਦਾ ਨਾਂਅ ਵਾਪਸ ਲੈਂਦੀ ਹੈ, ਤਾਂ ਇਸ ਦਾ ਬੇਹੱਦ ਨਾਂਹ–ਪੱਖੀ ਪ੍ਰਭਾਵ ਪਵੇਗਾ।

 

 

ਇੱਥੇ ਵਰਨਣਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਸ੍ਰੀ ਬੀਰ ਦਵਿੰਦਰ ਸਿੰਘ ਲਈ ਬਠਿੰਡਾ ਤੇ ਪਟਿਆਲਾ ਸੀਟਾਂ ਰੱਖਣ ਦਾ ਪ੍ਰਸਤਾਵ ਰੱਖਿਆ ਸੀ ਕਿਉਂਕਿ ਸ੍ਰੀ ਬੀਰ ਦਵਿੰਦਰ ਸਿੰਘ ਦੋਵੇਂ ਬਾਦਲਾਂ ਤੇ ਕੈਪਟਨ ਅਮਰਿੰਦਰ ਸਿੰਘ ਦੋਵਾਂ ਦੇ ਨਜ਼ਦੀਕੀ ਰਹੇ ਹਨ। ਪਰ ਟਕਸਾਲੀ ਦਲ ਸ੍ਰੀ ਬੀਰ ਦਵਿੰਦਰ ਸਿੰਘ ਨੂੰ ਅਨੰਦਪੁਰ ਸਾਹਿਬ ਸੀਟ ਤੋਂ ਹੀ ਲੜਾਉਣ ’ਤੇ ਅੜ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Taksali Akali Dal and AAP alliance could not be possible