ਅਗਲੀ ਸਰਕਾਰ ਦੇ ਗਠਨ ਦੇ ਮਕਸਦ ਨਾਲ ਗੱਠਜੋੜ ਬਣਾਉਣ ਦੀ ਕਵਾਇਦ ਵਿਚ ਨਵੀਂ ਦਿੱਲੀ ਵਿਖੇ ਵਿਰੋਧੀ ਧਿਰ ਦੇ ਆਗੂਆਂ ਨਾਲ ਮਿਲਣ ਤੋਂ ਬਾਅਦ ਤੇਲੁਗੂ ਦੇਸ਼ਮ ਪਾਰਟੀ (ਤੇਦੇਪਾ) ਮੁਖੀ ਚੰਦਰਬਾਬੂ ਨਾਇਡੂ ਨੇ ਸ਼ਨਿੱਚਰਵਾਰ ਸ਼ਾਮ ਨੂੰ ਲਖਨਊ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਪ੍ਰਮੁੱਖ ਮਾਇਆਵਤੀ ਨਾਲ ਮੁਲਾਕਾਤ ਕੀਤੀ।
Andhra Pradesh CM and TDP leader N Chandrababu Naidu meets BSP Chief Mayawati in Lucknow. pic.twitter.com/MQ5xlNUW4R
— ANI UP (@ANINewsUP) May 18, 2019
ਨਾਇਡੂ ਨੇ ਆਂਧਰਾ ਪ੍ਰਦੇਸ਼ ਤੋਂ ਲਿਆਂਦੀ ਅੰਬਾਂ ਦੀ ਪੇਟੀ ਮਾਇਆਵਤੀ ਨੂੰ ਤੌਹਫ਼ੇ ਵਜੋਂ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਸਮਾਜਵਾਦੀ ਪਾਰਟੀ ਦੇ ਦਫ਼ਤਰ ਵਿਚ ਸਪਾ ਮੁਖੀ ਅਖਿਲੇਸ਼ ਯਾਦਵ ਵੀ ਨਾਲ ਮੁਲਾਕਾਤ ਕੀਤੀ।
ਨਾਇਡੂ ਲਖਨਊ ਏਅਰਪੋਰਟ ਤੋਂ ਸਪਾ ਪ੍ਰਮੁੱਖ ਅਖਿਲੇਸ਼ ਯਾਦਵ ਨਾਲ ਮਿਲਣ ਉਨ੍ਹਾਂ ਦੇ ਪਾਰਟੀ ਦਫ਼ਤਰ ਪੁੱਜੇ ਜਿਥੇ ਅਖਿਲੇਸ਼ ਯਾਦਵ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ।
Andhra Pradesh CM and Telugu Desam Party (TDP) Chief N. Chandrababu Naidu met Samajwadi Party Chief Akhilesh Yadav, in Lucknow, today. pic.twitter.com/ujUgNz6Qfq
— ANI UP (@ANINewsUP) May 18, 2019
ਨਾਇਡੂ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ, ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੀਪੀਐਮ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨਾਲ ਕਈ ਦੌਰ ਦੀਆਂ ਬੈਠਕਾਂ ਪਹਿਲਾਂ ਹੀ ਕਰ ਚੁੱਕੇ ਹਨ। ਨਾਇਡੂ ਦਾ ਤੇਦੇਪਾ ਪਹਿਲਾ ਰਾਜਗ ਵਿਚ ਸ਼ਾਮਲ ਸੀ, ਪਰ ਕੁਝ ਮਹੀਨੇ ਪਹਿਲਾਂ ਉਹ ਗੱਠਜੋੜ ਨਾਲੋਂ ਵੱਖ ਹੋ ਗਈ ਸੀ।
ਨਾਇਡੂ ਅਗਲੀ ਸਰਕਾਰ ਦੇ ਗਠਨ ਵਿਚ ਭਾਜਪਾ ਵਿਰੁੱਧ ਵਿਰੋਧੀ ਧਿਰ ਦਾ ਸਾਂਝਾ ਮੋਰਚਾ ਤਿਆਰ ਕਰਨ ਲਈ ਸਰਗਰਮ ਹਨ।