ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੇਜ ਬਹਾਦਰ ਯਾਦਵ ਨੇ ਖੜਕਾਇਆ ਸੁਪਰੀਮ ਕੋਰਟ ਦਾ ਬੂਹਾ, EC ਦੇ ਫ਼ੈਸਲੇ ਨੂੰ ਚੁਣੌਤੀ

ਤੇਜ ਬਹਾਦਰ ਯਾਦਵ ਨੇ ਖੜਕਾਇਆ ਸੁਪਰੀਮ ਕੋਰਟ ਦਾ ਬੂਹਾ, EC ਦੇ ਫ਼ੈਸਲੇ ਨੂੰ ਚੁਣੌਤੀ

ਵਾਰਾਨਸੀ ਤੋਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਤੇਜ ਬਹਾਦਰ ਨੇ ਨਾਮਜ਼ਦਗੀ ਕਾਗਜ਼ ਰੱਦ ਹੋਣ ਤੋਂ ਬਾਅਦ ਹੁਣ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਹੈ। ਇੱਥੇ ਵਰਨਣਯੋਗ ਹੈ ਕਿ ਤੇਜ ਬਹਾਦਰ ਯਾਦਵ ਵਾਰਾਨਸੀ ਲੋਕ ਸਭਾ ਸੀਟ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਚੋਣ ਲੜਨ ਲਈ ਪਹਿਲਾਂ ਆਜ਼ਾਦ ਉਮੀਦਵਾਰ ਵਜੋਂ ਖੜ੍ਹੇ ਹੋਏ ਸਨ; ਜਿਸ ਤੋਂ ਬਾਅਦ ਸਮਾਜਵਾਦੀ ਪਾਰਟੀ ਨੇ ਉਨ੍ਹਾਂ ਨੂੰ ਆਪਣਾ ਚੋਣ–ਨਿਸ਼ਾਨ ਦਿੱਤਾ ਸੀ।

 

 

ਅੱਜ ਸ੍ਰੀ ਤੇਜ ਬਹਾਦਰ ਨੇ ਚੋਣ ਕਮਿਸ਼ਨ (EC) ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਤੇ ਉਨ੍ਹਾਂ ਵੱਲੋਂ ਵਕੀਲ ਪ੍ਰਸ਼ਾਂਤ ਭੂਸ਼ਨ ਪੇਸ਼ ਹੋਏ।

 

 

ਤੇਜ ਬਹਾਦਰ ਯਾਦਵ ਨੇ ਜਵਾਨਾਂ ਨੂੰ ਦਿੱਤੇ ਜਾਣ ਵਾਲੇ ਭੋਜਨ ਬਾਰੇ ਸ਼ਿਕਾਇਤ ਕਰਦਿਆਂ ਇੱਕ ਵਿਡੀਓ ਆਨਲਾਈਨ ਪੋਸਟ ਕੀਤਾ ਸੀ; ਜਿਸ ਤੋਂ ਬਾਅਦ ਸਾਲ 2017 ਦੌਰਾਨ ਉਨ੍ਹਾਂ ਨੂੰ ਬਲ ਵਿੱਚੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਸਮਾਜਵਾਦੀ ਪਾਰਟੀ ਨੇ ਤੇਜ ਬਹਾਦਰ ਨੂੰ ਵਾਰਾਨਸੀ ਸੰਸਦੀ ਸੀਟ ਤੋਂ ਉਮੀਦਵਾਰ ਬਣਾਇਆ ਸੀ।

 

 

ਚੋਣ ਅਧਿਕਾਰੀ ਨੇ ਸ੍ਰੀ ਤੇਜ ਬਹਾਦਰ ਯਾਦਵ ਦਾ ਨਾਮਜ਼ਦਗੀ ਦਸਤਾਵੇਜ਼ ਇਹ ਕਹਿੰਦਿਆਂ ਰੱਦ ਕਰ ਦਿੱਤਾ ਕਿ ਉਨ੍ਹਾਂ ਨੇ ਉਹ ਸਰਟੀਫ਼ਿਕੇਟ ਜਮ੍ਹਾ ਨਹੀਂ ਕਰਵਾਇਆ, ਜਿਸ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੋਵੇ ਕਿ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਜਾਂ ਵਿਸ਼ਵਾਸਘਾਤ ਕਾਰਨ ਬਰਖ਼ਾਸਤ ਨਹੀਂ ਕੀਤਾ ਗਿਆ ਸੀ।

 

 

ਸ੍ਰੀ ਤੇਜ ਬਹਾਦਰ ਯਾਦਵ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਸੀ ਕਿ ਕਮਿਸ਼ਨ ਦਾ ਫ਼ੈਸਲਾ ਭੇਦਭਾਵ ਵਾਲਾ ਤੇ ਤਰਕਹੀਣ ਹੈ ਤੇ ਉਸ ਨੂੰ ਰੱਦ ਕਰਨਾ ਚਾਹੀਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tej Bahadar Yadav challenges EC decision in Supreme Court