ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਾਰਾਨਸੀ ਤੋਂ SP ਨੂੰ ਵੱਡਾ ਝਟਕਾ, ਉਮੀਦਵਾਰ ਤੇਜ ਬਹਾਦਰ ਦੇ ਨਾਮਜਦਗੀ ਪੱਤਰ ਰੱਦ

ਉਮੀਦਵਾਰ ਤੇਜ ਬਹਾਦਰ ਦੇ ਨਾਮਜਦਗੀ ਪੱਤਰ ਰੱਦ

ਵਾਰਾਨਸੀ ਤੋਂ ਸਮਾਜਵਾਦੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਪ੍ਰਧਾਨ ਮੰਤਰੀ ਮੋਦੀ ਖਿਲਾਫ ਉਮੀਦਵਾਰ ਤੇਜ ਬਹਾਦਰ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਹਨ। ਤੇਜ ਬਹਾਦਰ ਦੇ ਨਾਮਜ਼ਦਗੀ ਰੱਦ ਕੀਤੇ ਜਾਣ ਦੀ ਜ਼ਿਲ੍ਹਾ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ।

 

ਇਸ ਤੋਂ ਪਹਿਲਾਂ ਬੀਐਸਐਫ ਤੋਂ ਬਰਖਾਸਤ ਜਵਾਨ ਤੇਜ ਬਹਾਰਦ ਨੇ ਚੋਣ ਕਮਿਸ਼ਨ ਵੱਲੋ਼ ਮਿਲੇ ਨੋਟਿਸ ਉਤੇ ਮੀਡੀਆ ਦੇ ਸਾਹਮਣੇ ਆਪਣੀ ਗੱਲ ਰੱਖੀ ਸੀ। ਮੀਡੀਆ ਨਾਲ ਆਪਣੀ ਗੱਲ ਕਰਦੇ ਹੋਏ ਤੇਜ ਬਹਾਦਰ ਨੇ ਦੋਸ਼ ਲਗਾਇਆ ਸੀ ਕਿ ਚੋਣ ਅਧਿਕਾਰੀ ਸਰਕਾਰ ਦੇ ਦਬਾਅ ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਤੋਂ ਸਮਾਜਵਾਦੀ ਪਾਰਟੀ ਨੇ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਆਪਣਾ ਉਮਦੀਵਾਰ ਬਣਾਇਆ ਹੈ ਉਦੋਂ ਤੋਂ ਭਾਜਪਾ ਆਗੂਆਂ ਦੀ ਚਿੰਤਾ ਵਧ ਗਈ ਹੈ।

 

ਮੀਡੀਆ ਨੇ ਜਦੋਂ ਦੋ ਸਹੁੰ ਪੱਤਰਾਂ ਵਿਚ ਅਲੱਗ–ਅਲੱਗ ਸੂਚਨਾ ਦੇਣ ਉਤੇ ਸਵਾਲ ਪੁੱਛਿਆ ਤਾਂ ਤੇਜ ਬਹਾਦਰ ਨੇ ਦੱਸਿਆ ਕਿ ਇਹ ਉਨ੍ਹਾਂ ਦੇ ਫਾਰਮ ਵਿਚ ਕਮੀ ਹੁੰਦੀ ਤਾਂ ਚੋਣ ਅਧਿਕਾਰੀ ਨੂੰ ਉਸੇ ਸਮੇਂ ਦੱਸਣਾ ਚਾਹੀਦਾ ਸੀ। ਜਿਸ ਦਸਤਾਵੇਜ ਦੀ ਘਾਟ ਹੁੰਦੀ ਉਸ ਨੂੰ ਪੂਰਾ ਕੀਤਾ ਜਾਂਦਾ। ਤੇਜ ਬਹਾਦਰ ਦਾ ਦੋਸ਼ ਸੀ ਕਿ ਅਜਿਹੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਅਤੇ ਚੋਣ ਲੜਨ ਤੋਂ ਰੋਕਣ ਲਈ ਕੀਤਾ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:tej bahadur nomination from varanasi cancel